ਜਾਪਾਨ ਓਪਨ : ਪ੍ਰਣਯ ਕੁਆਰਟਰ ਫਾਈਨਲ ’ਚ, ਸ਼੍ਰੀਕਾਂਤ ਬਾਹਰ
![](http://mehakewattan.com/wp-content/uploads/2022/09/2022_9image_16_39_225818365prannoy-ll.jpg)
ਓਸਾਕਾ- ਭਾਰਤ ਦੇ ਸਟਾਰ ਸ਼ਟਲਰ ਐੱਚ. ਐੱਸ. ਪ੍ਰਣਯ ਨੇ ਜਾਪਾਨ ਓਪਨ-2022 ’ਚ ਸਿੰਗਾਪੁਰ ਦੇ ਲੋਹ ਕੀਨ ਯੂ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ, ਜਦਕਿ ਉਸ ਦਾ ਹਮਵਤਨ ਕਿਦਾਂਬੀ ਸ਼੍ਰੀਕਾਂਤ ਜਾਪਾਨ ਦੇ ਕਾਂਟਾ ਸੁਨੀਯਾਮਾ ਕੋਲੋਂ ਪ੍ਰੀ-ਕੁਆਰਟਰ ਫਾਈਨਲ ’ਚ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ। ਰਾਸ਼ਟਰਮੰਡਲ ਖੇਡਾਂ-2018 ਦੇ ਗੋਲਡ ਮੈਡਲਿਸਟ ਪ੍ਰਣਯ ਨੇ ਟਾਪ-16 ਮੈਚ ’ਚ ਆਪਣੇ ਤੋਂ ਵਧੀਆ ਰੈਂਕਿੰਗ ਵਾਲੇ ਕੀਨ ਯੂ ਨੂੰ ਸਿੱਧਾ 22-20, 21-19 ਨਾਲ ਹਰਾਇਆ। ਕੁਆਰਟਰ ਫਾਈਨਲ ’ਚ ਪ੍ਰਣਯ ਦਾ ਮੁਕਾਬਲਾ ਤਾਈਵਾਨ ਦੇ ਚਾਊ ਤਿਯੇਨ ਨਾਲ ਹੋਵੇਗਾ।
ਸਿੰਗਾਪੁਰ ਦੇ ਕੀਨ ਯੂ ਨੇ ਪ੍ਰਣਯ ਖਿਲਾਫ ਦੋਨੋਂ ਗੇਮਾਂ ’ਚ ਚੰਗੀ ਸ਼ੁਰੂਆਤ ਕੀਤੀ ਪਰ ਇਕ ਵਾਰ ਵੀ ਜਿੱਤ ਹਾਸਲ ਨਹੀਂ ਕਰ ਸਕਿਆ। ਪ੍ਰਣਯ ਜਾਪਾਨ ਓਪਨ ਸੁਪਰ 750 ਟੂਰਨਾਮੈਂਟ ’ਚ ਭਾਰਤ ਲਈ ਤਮਗੇ ਦੀ ਇਕਲੌਤੀ ਆਸ ਹੈ ਕਿਉਂਕਿ ਉਸ ਦਾ ਹਮਵਤਨ ਸ਼੍ਰੀਕਾਂਤ ਜਾਪਾਨ ਦੇ ਸੁਨੇਯਾਮਾ ਕੋਲੋਂ ਹਾਰ ਕੇ ਬਾਹਰ ਹੋ ਗਿਆ ਹੈ। ਦੋਨੋਂ ਖਿਡਾਰੀ ਪਹਿਲੀ ਵਾਰ ਇਕ-ਦੂਜੇ ਦਾ ਸਾਹਮਣਾ ਕਰ ਰਹੇ ਸਨ, ਜਿੱਥੇ ਵਿਸ਼ਵ ਰੈਂਕਿੰਗ ਦੇ ਨੰਬਰ 17 ਸੁਨੇਯਾਮਾ ਨੇ 14ਵੀਂ ਰੈਂਕਿੰਗ ਦੇ ਸ਼੍ਰੀਕਾਂਤ ਨੂੰ 40 ਮਿੰਟ ਚੱਲ ਮੈਚ ’ਚ 21-16, 21-10 ਨਾਲ ਹਰਾਇਆ। ਦੁਨੀਆ ਦੇ ਸਾਬਕਾ ਨੰਬਰ-1 ਅਤੇ ਰਾਸ਼ਟਰਮੰਡਲ ਖੇਡਾਂ ਦੇ 2022 ਦੇ ਕਾਂਸੀ ਤਮਗਾ ਜੇਤੂ ਕਿਦਾਂਬੀ ਸ਼੍ਰੀਕਾਂਤ ਨੇ ਪਿਛਲੇ ਦੌਰ ’ਚ ਆਲ ਇੰਗਲੈਂਡ ਚੈਂਪੀਅਨ ਲੀ ਜੀ ਜੀਆ ਨੂੰ ਹਰਾਉਣ ਲਈ ਸਖਤ ਮਿਹਨਤ ਕੀਤੀ ਸੀ ਪਰ ਇਸ ਮੈਚ ’ਚ ਉਹ ਸੁਨਾਯਾਮਾ ਨੂੰ ਚੁਣੌਤੀ ਨਹੀਂ ਦੇ ਸਕਿਆ ਅਤੇ 2 ਗੇਮ ਹਾਰ ਗਿਆ।