ਅਫ਼ਗਾਨਿਸਤਾਨ : 2022 ’ਚ ਗ਼ਰੀਬੀ ਕਾਰਨ 347 ਲੋਕਾਂ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਕਾਬੁਲ –ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ਸ਼ਾਸਨ ਆਉਣ ਤੋਂ ਬਾਅਦ ਹਾਲਾਤ ਬਹੁਤ ਬਦਲ ਗਏ ਹਨ। ਪਿਛਲੇ ਸਾਲ ਅਫ਼ਗਾਨਿਸਤਾਨ ਦੇ 9 ਸੂਬਿਆਂ ’ਚ ਘੱਟੋ-ਘੱਟ 347 ਲੋਕਾਂ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਸ ਪਿੱਛੇ ਗਰੀਬੀ, ਪਰਿਵਾਰਕ ਹਿੰਸਾ, ਬੇਰੋਜ਼ਗਾਰੀ ਅਤੇ ਆਜ਼ਾਦੀ ਦੀ ਘਾਟ ਮੁੱਖ ਕਾਰਨ ਹਨ। ਅਫ਼ਗਾਨਿਸਤਾਨ ’ਚ ਮਰਦਾਂ ਦੇ ਮੁਕਾਬਲੇ ਔਰਤਾਂ ਵੱਲੋਂ ਖ਼ੁਦਕੁਸ਼ੀਆਂ ਦੀ ਗਿਣਤੀ ਵੱਧ ਹੈ। ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਘੱਟੋ-ਘੱਟ 60 ਲੋਕਾਂ ਨੇ ਆਪਣੀ ਜਾਨ ਗੁਆਈ ਹੈ।

ਟੋਲੋ ਨਿਊਜ਼ ਅਨੁਸਾਰ ਬਦਖ਼ਸ਼ਾਂ ਸੂਬਾ 251 ਖੁਦਕੁਸ਼ੀਆਂ ਦੀਆਂ ਕੋਸ਼ਿਸ਼ਾਂ ਦੇ ਰਿਕਾਰਡ ਨਾਲ ਸੂਚੀ ਵਿਚ ਸਭ ਤੋਂ ਉੱਪਰ ਹੈ। ਸੂਬਾਈ ਹਸਪਤਾਲ ਦੇ ਮੁਖੀ ਹੋਮਾਯੂਨ ਫਰੂਟਨ ਨੇ ਕਿਹਾ ਕਿ ਅਸੀਂ 250 ਖ਼ੁਦਕੁਸ਼ੀ ਦੀਆਂ ਕੋਸ਼ਿਸ਼ਾਂ ਦੇ ਮਾਮਲੇ ਦਰਜ ਕੀਤੇ ਹਨ। ਇਨ੍ਹਾਂ ’ਚ 188 ਔਰਤਾਂ ਅਤੇ 62 ਮਰਦ ਹਨ। ਇਨ੍ਹਾਂ ਤੋਂ ਇਲਾਵਾ ਘੋਰ ਵਿਚ 14, ਖੋਸਤ ਵਿਚ 11, ਸਰ-ਏ-ਪੁਲ ਵਿਚ 7, ਨੰਗਰਹਾਰ ’ਚ 5, ਮੈਦਾਨ ਵਾਰਦਕ ਵਿਚ 5, ਬਾਮੀਆਂ ’ਚ 3, ਉਰੋਜਗਨ ’ਚ 2 ਅਤੇ ਕਪੀਸਾ ’ਚ 1 ਵਿਅਕਤੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।

Add a Comment

Your email address will not be published. Required fields are marked *