ਟੈਕਸਾਸ ਦੇ ਡੇਅਰੀ ਫਾਰਮ ‘ਚ ਭਿਆਨਕ ਧਮਾਕਾ, 18000 ਗਾਵਾਂ ਦੀ ਮੌਤ

ਟੈਕਸਾਸ (ਅਮਰੀਕਾ) ਦੇ ਇਕ ਡੇਅਰੀ ਫਾਰਮ ‘ਚ ਸੋਮਵਾਰ ਰਾਤ ਨੂੰ ਹੋਏ ਜ਼ਬਰਦਸਤ ਧਮਾਕੇ ਵਿੱਚ ਕਰੀਬ 18000 ਗਾਵਾਂ ਦੀ ਮੌਤ ਹੋ ਗਈ। ਇਹ ਗਿਣਤੀ ਹੁਣ ਤੱਕ ਇਕ ਹਾਦਸੇ ਦੌਰਾਨ ਮਰਨ ਵਾਲੇ ਪਸ਼ੂਆਂ ਦੀ ਸਭ ਤੋਂ ਵੱਡੀ ਗਿਣਤੀ ਬਣ ਗਈ ਹੈ। ਧਮਾਕਾ ਉਸ ਸਮੇਂ ਹੋਇਆ ਜਦੋਂ ਗਾਵਾਂ ਦੁੱਧ ਦੇਣ ਲਈ ਇਕੱਠੀਆਂ ਰੱਖੀਆਂ ਗਈਆਂ ਸਨ। ਰਿਪੋਰਟਾਂ ਅਨੁਸਾਰ ਹਰੇਕ ਗਾਂ ਦੀ ਕੀਮਤ 2000 ਡਾਲਰ (1.63 ਲੱਖ ਰੁਪਏ) ਦੱਸੀ ਗਈ ਹੈ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਧਮਾਕੇ ਕਾਰਨ ਘੰਟਿਆਂ ਤੱਕ ਡੇਅਰੀ ਫਾਰਮ ਉੱਪਰ ਕਾਲੇ ਧੂੰਏਂ ਦੇ ਬੱਦਲ ਛਾਏ ਰਹੇ।

ਅਧਿਕਾਰੀਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਗ ਬੁਝਣ ਤੋਂ ਬਾਅਦ ਸਾਹਮਣੇ ਆਇਆ ਕਿ ਇਸ ਦੌਰਾਨ 18000 ਪਸ਼ੂਆਂ ਦੀ ਮੌਤ ਹੋ ਗਈ ਹੈ, ਹਾਲਾਂਕਿ ਇਸ ਦੌਰਾਨ ਕੋਈ ਮਨੁੱਖੀ ਜਾਨੀ ਨੁਕਸਾਨ ਨਹੀਂ ਹੋਇਆ। ਇਕ ਡੇਅਰੀ ਫਾਰਮ ਵਰਕਰ ਨੂੰ ਬਚਾਇਆ ਗਿਆ ਤੇ ਹਸਪਤਾਲ ਲਿਜਾਇਆ ਗਿਆ। ਇਹ ਧਮਕਾ ਕਿਵੇਂ ਹੋਇਆ, ਇਸ ਸਬੰਧੀ ਫਿਲਹਾਲ ਕੋਈ ਪੁਸ਼ਟੀ ਨਹੀਂ ਹੋਈ। ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ। ਅੱਗ ਨਾਲ ਮਰਨ ਵਾਲੀਆਂ ਜ਼ਿਆਦਾਤਰ ਗਾਵਾਂ ਹੋਲਸਟਾਈਨ ਅਤੇ ਜਰਸੀ ਗਾਵਾਂ ਸਨ।

Add a Comment

Your email address will not be published. Required fields are marked *