ਬੈਂਕ ਖਾਤਿਆਂ ‘ਚ ਹੋਈ ਠੱਗੀ ਤਾਂ ਬੈਂਕ ਹੀ ਕਰੇਗਾ ਗ੍ਰਾਹਕ ਨੂੰ ਭੁਗਤਾਨ-ਨਿਊਜੀਲੈਂਡ
March 1, 2024
![](http://mehakewattan.com/wp-content/uploads/2024/03/nz.jpg)
ਆਕਲੈਂਡ- ਇੰਗਲੈਂਡ ਵਿੱਚ ਇੱਕ ਨਿਯਮ ਹੈ ਕਿ ਜੇ ਕਿਸੇ ਗ੍ਰਾਹਕ ਨੂੰ ਆਨਲਾਈਨ ਧੋਖਾਧੜੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਬੈਂਕ ਨੂੰ ਪੱਲਿਓਂ ਨਿਊਜੀਲੈਂਡ $933,000 ਦੇ ਬਰਾਬਰ ਤੱਕ ਦਾ ਭੁਗਤਾਨ ਗ੍ਰਾਹਕ ਨੂੰ ਦੇਣਾ ਪੈਂਦਾ ਹੈ ਅਤੇ ਅਜਿਹਾ ਹੀ ਨਿਯਮ ਨਿਊਜੀਲੈਂਡ ਦੇ ਬੈਂਕਾਂ ਲਈ ਵੀ ਜਲਦ ਹੀ ਲਾਗੂ ਹੋ ਸਕਦਾ ਹੈ, ਕਿਉਂਕਿ ਸਰਕਾਰ ਨੇ ਬੈਂਕਾਂ ਨੂੰ ਸਤੰਬਰ ਤੱਕ ਅਜਿਹਾ ਨਿਯਮ ਜਾਂ ਪਾਲਸੀ ਲਿਆਉਣ ਲਈ ਕਿਹਾ ਹੈ, ਜਿਸ ਤਹਿਤ ਗ੍ਰਾਹਕਾਂ ਨੂੰ ਆਨਲਾਈਨ ਧੋਖਾਧੜੀਆਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ ਤੇ ਜੇ ਬੈਂਕ ਸਤੰਬਰ ਤੱਕ ਅਜਿਹਾ ਨਹੀਂ ਕਰਦੇ ਤਾਂ ਸਰਕਾਰ ਧੱਕੇ ਨਾਲ ਉਨ੍ਹਾਂ ‘ਤੇ ਅਜਿਹੇ ਨਿਯਮ ਲਾਗੂ ਕਰੇਗੀ, ਜੋ ਗ੍ਰਾਹਕ ਦੇ ਹੱਕ ਵਿੱਚ ਜਿਆਦਾ ਹੋਣਗੇ।