ਯੂਕੇ: ਤਾਜਪੋਸ਼ੀ ਤੋਂ ਕੁਝ ਦਿਨ ਪਹਿਲਾਂ ਬਕਿੰਘਮ ਪੈਲੇਸ ਨੇੜੇ ਸ਼ੱਕੀ ਵਿਅਕਤੀ ਗ੍ਰਿਫ਼ਤਾਰ

ਲੰਡਨ : ਲੰਡਨ ਵਿਖੇ ਬਕਿੰਘਮ ਪੈਲੇਸ ਦੇ ਗੇਟ ਨੇੜੇ ਮੰਗਲਵਾਰ ਸ਼ਾਮ ਨੂੰ ਇਕ ਵਿਅਕਤੀ ਨੂੰ ਸ਼ੱਕੀ ਕਾਰਤੂਸ ਸੁੱਟਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਕਿੰਗ ਚਾਰਲਸ III ਅਤੇ ਮਹਾਰਾਣੀ ਕੈਮਿਲਾ ਦੇ ਤਾਜਪੋਸ਼ੀ ਸਮਾਰੋਹ ਤੋਂ ਸਿਰਫ ਚਾਰ ਦਿਨ ਪਹਿਲਾਂ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਮੌਕੇ ‘ਤੇ ਮੌਜੂਦ ਸ਼ੱਕੀ ਨੂੰ ਖਤਰਨਾਕ ਹਥਿਆਰ ਰੱਖਣ ਦੇ ਸ਼ੱਕ ‘ਤੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੇ ਕਬਜ਼ੇ ‘ਚੋਂ ਇਕ ਸ਼ੱਕੀ ਬੈਗ ਮਿਲਣ ਤੋਂ ਬਾਅਦ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਮੈਟਰੋਪੋਲੀਟਨ ਪੁਲਸ ਦੇ ਚੀਫ਼ ਸੁਪਰਡੈਂਟ ਜੋਸਫ਼ ਮੈਕਡੋਨਲਡ ਨੇ ਕਿਹਾ ਕਿ “ਅਧਿਕਾਰੀਆਂ ਨੇ ਤੁਰੰਤ ਸ਼ੱਕੀ ਨੂੰ ਫੜ ਲਿਆ ਅਤੇ ਉਸਨੂੰ ਪੁਲਸ ਹਿਰਾਸਤ ਵਿੱਚ ਲੈ ਲਿਆ।

ਇਸ ਤੋਂ ਬਾਅਦ ਮਹਿਲ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰਕੇ ਤਾਲਾਬੰਦੀ ਲਗਾ ਦਿੱਤੀ ਗਈ। ਸੁਪਰਡੈਂਟ ਜੋਸੇਫ ਮੈਕਡੋਨਲਡ ਨੇ ਕਿਹਾ ਕਿ ਅਧਿਕਾਰੀਆਂ ਨੇ ਸ਼ੱਕੀ ਨੂੰ ਫੜਨ ਲਈ ਤੁਰੰਤ ਕਾਰਵਾਈ ਕੀਤੀ। ਮਹਿਲ ‘ਤੇ ਤਾਇਨਾਤ ਅਧਿਕਾਰੀਆਂ ਜਾਂ ਜਨਤਾ ਦੇ ਮੈਂਬਰਾਂ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਹੋਰ ਪੁੱਛਗਿੱਛ ਜਾਰੀ ਹੈ। ਜ਼ਿਕਰਯੋਗ ਹੈ ਕਿ 6 ਮਈ ਨੂੰ ਕਿੰਗ ਚਾਰਲਸ ਤੀਜੇ ਦੀ ਤਾਜਪੋਸ਼ੀ ਹੋਣੀ ਹੈ। ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ  ਵਿਅਕਤੀ ਦੇ ਬੈਗ ਦੀ ਤਲਾਸ਼ੀ ਲਈ ਗਈ ਕਿ ਕਿਤੇ ਕੁਝ ਵੀ ਸ਼ੱਕੀ ਤਾਂ ਨਹੀਂ। ਹਾਲਾਂਕਿ ਮਾਹਿਰਾਂ ਨੇ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਹੈ, ਪਰ ਸਾਵਧਾਨੀ ਵਜੋਂ ਵਿਸਫੋਟਕ ਕੰਟਰੋਲਰ ਵੀ ਲਗਾਇਆ ਗਿਆ ਹੈ। 

ਰਿਪੋਰਟਾਂ ਮੁਤਾਬਕ ਜਦੋਂ ਇਹ ਘਟਨਾ ਵਾਪਰੀ ਤਾਂ ਰਾਜਾ ਅਤੇ ਮਹਾਰਾਣੀ ਬਕਿੰਘਮ ਪੈਲੇਸ ਵਿੱਚ ਨਹੀਂ ਸਨ। ਪੁਲਸ ਨੇ ਕਿਹਾ ਕਿ ਇਹ ਇੱਕ ਅੱਤਵਾਦੀ ਘਟਨਾ ਹੈ। ਸ਼ੱਕੀ ਦੇ ਮਾਨਸਿਕ ਸਿਹਤ ਇਤਿਹਾਸ ਦੀ ਜਾਂਚ ਕੀਤੀ ਜਾ ਰਹੀ ਹੈ। ਮੰਨਿਆ ਜਾਂਦਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਇਕੱਲਾ ਹੀ ਕੰਮ ਕਰ ਰਿਹਾ ਸੀ ਅਤੇ ਇਸ ਨੂੰ ਵੱਖਰੀ ਘਟਨਾ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।

Add a Comment

Your email address will not be published. Required fields are marked *