ਆਸਟ੍ਰੇਲੀਆ : ਮੈਲਬੌਰਨ ‘ਚ 5 ਦਿਨ ਦੇ ਅੰਦਰ ਦੂਜੇ ਹਿੰਦੂ ਮੰਦਰ ‘ਚ ਭੰਨ-ਤੋੜ

ਸਿਡਨੀ : ਆਸਟ੍ਰੇਲੀਆ ‘ਚ ਮੈਲਬੌਰਨ ਵਿਖੇ 5 ਦਿਨਾਂ ਦੇ ਅੰਦਰ ਦੂਜੀ ਵਾਰ ਹਿੰਦੂ ਮੰਦਰ ‘ਤੇ ਹਮਲਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।ਮੰਗਲਵਾਰ ਨੂੰ ਮੈਲਬੌਰਨ ਦੇ ਇਕ ਹੋਰ ਹਿੰਦੂ ਮੰਦਰ ਵਿਚ ਭੰਨ-ਤੋੜ ਕੀਤੀ ਗਈ। ਇਸ ਹਮਲੇ ਦਾ ਦੋਸ਼ ਖਾਲਿਸਤਾਨੀ ਸਮਰਥਕਾਂ ‘ਤੇ ਲੱਗਾ ਹੈ।ਇਹੀ ਨਹੀਂ ਕੰਧਾਂ ‘ਤੇ ਖਾਲਿਸਤਾਨੀ ਨਾਅਰੇ ਵੀ ਲਿਖੇ ਗਏ। ਆਸਟ੍ਰੇਲੀਆ ਟੁਡੇ ਦੀ ਰਿਪੋਰਟ ਮੁਤਾਬਕ ਕੈਰਮ ਡਾਊਲਸ ਸਥਿਤ ਇਤਿਹਾਸਿਕ ਸ਼੍ਰੀ ਸ਼ਿਵ ਵਿਸ਼ਨੂੰ ਮੰਦਰ ਵਿਚ ਭੰਨ-ਤੋੜ ਕੀਤੀ ਗਈ ਹੈ।ਇਸ ਹਰਕਤ ਪਿੱਛੇ ਖਾਲਿਸਤਾਨੀ ਸਮਰਥਕਾਂ ਦਾ ਹੱਥ ਹੋਣ ਦਾ ਖਦਸ਼ਾ ਹੈ। ਸਮਰਥਕਾਂ ਨੇ ਭੰਨ-ਤੋੜ ਦੌਰਾਨ ਮੰਦਰ ਕੰਪਲੈਕਸ ਨੇੜੇ ਭਾਰਤ ਅਤੇ ਹਿੰਦੂ ਵਿਰੋਧੀ ਚਿੱਤਰ ਵੀ ਬਣਾਏ। 

ਇਸ ਤੋਂ ਪਹਿਲਾਂ 12 ਜਨਵਰੀ ਦੀ ਸਵੇਰ ਆਸਟ੍ਰੇਲੀਆ ਦੇ ਮੈਲਬੌਰਨ ਵਿਖੇ ਮਿੱਲ ਪਾਰਕ ਵਿਖੇ ਬੀਏਪੀਐਸ ਸਵਾਮੀਨਾਰਾਇਣ ਮੰਦਰ ਦੀਆਂ ਕੰਧਾਂ ‘ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ। ਮੰਦਰ ਨੇ ਭੰਨ-ਤੋੜ ਕੀਤੇ ਜਾਣ ਦੀ ਵੀ ਗੱਲ ਕਹੀ ਸੀ। BAPS ਸਵਾਮੀਨਾਰਾਇਣ ਮੰਦਿਰ ਨੇ ਇੱਕ ਅਖਬਾਰ ਨੂੰ ਦੱਸਿਆ ਸੀ ਕਿ ਅਸੀਂ ਇਨ੍ਹਾਂ ਵਿਨਾਸ਼ਕਾਰੀ ਅਤੇ ਨਫ਼ਰਤ ਦੀਆਂ ਕਾਰਵਾਈਆਂ ਤੋਂ ਬਹੁਤ ਦੁਖੀ ਅਤੇ ਸਦਮੇ ਵਿੱਚ ਹਾਂ।’ ਹਿੰਦੂ ਪ੍ਰੀਸ਼ਦ ਆਸਟ੍ਰੇਲੀਆ ਦੇ ਵਿਕਟੋਰੀਆ ਸੂਬਾ ਪ੍ਰਧਾਨ ਮਕਰੰਦ ਭਾਗਵਤ ਨੇ ਕਿਹਾ ਸੀ ਕਿ “ਧਰਮ ਸਥਾਨਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਅਤੇ ਭੰਨ-ਤੋੜ ਸਵੀਕਾਰ ਨਹੀਂ ਹੈ ਅਤੇ ਅਸੀਂ ਇਸ ਦੀ ਨਿੰਦਾ ਕਰਦੇ ਹਾਂ।”

Add a Comment

Your email address will not be published. Required fields are marked *