ਕੇਂਦਰ ਦੀ ਵੱਡੀ ਕਾਰਵਾਈ, 14 ਮੈਸੇਂਜਰ ਮੋਬਾਈਲ ਐਪ ਕੀਤੇ ਬਲਾਕ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਸੁਰੱਖਿਆ ਦਲ, ਖੁਫੀਆ ਅਤੇ ਜਾਂਚ ਏਜੰਸੀਆਂ ਦੀ ਸਿਫਾਰਿਸ਼ ‘ਤੇ ਇੱਕ ਵੱਡਾ ਕਦਮ ਚੁੱਕਦੇ ਹੋਏ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਸਮੂਹਾਂ ਦੁਆਰਾ ਵਰਤੀਆਂ ਜਾ ਰਹੀਆਂ 14 ਮੈਸੇਂਜਰ ਮੋਬਾਈਲ ਐਪਲੀਕੇਸ਼ਨਾਂ ਨੂੰ ਬਲਾਕ ਕਰ ਦਿੱਤਾ ਹੈ। ਇਨ੍ਹਾਂ ਐਪਸ ਵਿੱਚ ਕ੍ਰਿਪਵਾਈਜ਼ਰ, ਏਨਿਗਮਾ, ਸੇਫਸਵਿਸ, ਵਿਕਰਮੇ, ਮੀਡੀਆਫਾਇਰ, ਬ੍ਰਾਅਰ, ਬੀਚੈਟ, ਨੰਦਬਾਕਸ, ਕੋਨੀਅਨ, ਆਈਐਮਓ, ਐਲੀਮੈਂਟ, ਸੈਕਿੰਟ ਲਾਈਨ, ਜਾਂਗੀ, ਥ੍ਰੇਮਾ ਵਰਗੀਆਂ ਐਪਸ ਸ਼ਾਮਲ ਹਨ।

ਖੁਫੀਆ ਰਿਪੋਰਟਾਂ ਅਨੁਸਾਰ, ਅੱਤਵਾਦੀ ਕਸ਼ਮੀਰ ਵਿੱਚ ਆਪਣੇ ਸਮਰਥਕਾਂ ਅਤੇ ਆਨ ਗਰਾਊਂਡ ਵਰਕਰਸ ਭਾਵ (ਓਜੀਡਬਲਯੂ) ਨਾਲ ਗੱਲਬਾਤ ਕਰਨ ਲਈ ਇਹਨਾਂ ਐਪਸ ਦੀ ਵਰਤੋਂ ਕਰ ਰਹੇ ਸਨ। ਕੇਂਦਰ ਸਰਕਾਰ ਨੇ ਪਾਇਆ ਕਿ ਇਨ੍ਹਾਂ ਐਪਾਂ ਦੇ ਨੁਮਾਇੰਦੇ ਭਾਰਤ ਤੋਂ ਨਹੀਂ ਹਨ ਅਤੇ ਭਾਰਤੀ ਕਾਨੂੰਨਾਂ ਦੇ ਅਨੁਸਾਰ, ਜਾਣਕਾਰੀ ਲੈਣ ਲਈ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਜਾ ਸਕਦਾ ਹੈ। ਨਾ ਹੀ ਇਨ੍ਹਾਂ ਐਪਸ ਦਾ ਭਾਰਤ ‘ਚ ਕੋਈ ਦਫਤਰ ਹੈ, ਅਜਿਹੇ ‘ਚ ਕੇਂਦਰ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਇਨ੍ਹਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।

Add a Comment

Your email address will not be published. Required fields are marked *