PhonePe ਬਣੀ 12 ਅਰਬ ਡਾਲਰ ਦੀ ਕੰਪਨੀ, ਜੁਟਾਏ 35 ਕਰੋੜ ਡਾਲਰ

ਨਵੀਂ ਦਿੱਲੀ– ਵਾਲਮਾਰਟ ਦੀ ਮਲਕੀਅਤ ਵਾਲੇ ਡਿਜੀਟਲ ਭੁਗਤਾਨ ਐਪ ਫੋਨਪੇ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ 12 ਅਰਬ ਡਾਲਰ ਦੇ ਮੁੱਲ ਨਾਲ ਪ੍ਰਾਈਵੇਟ ਇਕਵਿਟੀ ਫਰਮ ਜਨਰਲ ਅਟਲਾਂਟਿਕ ਦੀ ਅਗਵਾਈ ‘ਚ 35 ਕਰੋੜ ਡਾਲਰ ਜੁਟਾਏ ਹੈ। ਫੋਨਪੇ ਨੇ ਇੱਕ ਬਿਆਨ ‘ਚ ਕਿਹਾ ਕਿ ਮਾਰਕੀ ਗਲੋਬਲ ਅਤੇ ਭਾਰਤੀ ਨਿਵੇਸ਼ਕ ਵੀ ਇਸ ਦੌਰ ‘ਚ ਹਿੱਸਾ ਲੈ ਰਹੇ ਹਨ। ਫੋਨਪੇ ਦੁਆਰਾ ਪੂੰਜੀ ਜੁਟਾਉਣ ਦੀ ਇਹ ਕਵਾਇਦ ਹਾਲ ਹੀ ‘ਚ ਫਲਿੱਪਕਾਰਟ ਤੋਂ ਪੂਰੀ ਤਰ੍ਹਾਂ ਵੱਖ ਹੋਣ ਤੋਂ ਬਾਅਦ ਸ਼ੁਰੂ ਹੋਈ ਹੈ। ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਨੇ 2018 ‘ਚ ਫੋਨਪੇ ਦੀ ਮਲਕੀਅਤ ਹਾਸਲ ਕੀਤੀ ਸੀ।
ਕੰਪਨੀ ਤਾਜ਼ਾ ਜੁਟਾਈ ਗਈ ਪੂੰਜੀ ਨਾਲ ਡਾਟਾ ਕੇਂਦਰਾਂ ਦੇ ਵਿਕਾਸ ਸਮੇਤ ਬੁਨਿਆਦੀ ਢਾਂਚੇ ‘ਚ ਮਹੱਤਵਪੂਰਨ ਨਿਵੇਸ਼ ਕਰਨ ਅਤੇ ਤਾਜ਼ੀ ਇਕੱਠੀ ਹੋਈ ਪੂੰਜੀ ਨਾਲ ਦੇਸ਼ ‘ਚ ਵੱਡੇ ਪੱਧਰ ‘ਤੇ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਕੰਪਨੀ ਬੀਮਾ, ਦੌਲਤ ਪ੍ਰਬੰਧਨ ਅਤੇ ਉਧਾਰ ਸਮੇਤ ਨਵੇਂ ਕਾਰੋਬਾਰਾਂ ‘ਚ ਵੀ ਨਿਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਦਸੰਬਰ 2015 ‘ਚ ਸਥਾਪਤ ਫੋਨਪੇ ਦੇ 400 ਕਰੋੜ ਤੋਂ ਵੱਧ ਰਜਿਸਟਰਡ ਉਪਭੋਗਤਾ ਅਤੇ 3.5 ਕਰੋੜ ਤੋਂ ਵੱਧ ਜ਼ਿਆਦਾ ਕਾਰੋਬਾਰੀ ਇਸ ਨਾਲ ਜੁੜੇ ਹਨ। ਇਹ ਵਪਾਰੀ ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ ਫੈਲੇ ਹਨ।
ਕੰਪਨੀ ਦੇ ਸੰਸਥਾਪਕ ਅਤੇ ਸੀ.ਈ.ਓ ਸਮੀਰ ਨਿਗਮ ਨੇ ਕਿਹਾ ਕਿ ਫੋਨਪੇ ਇੱਕ ਭਾਰਤੀ ਕੰਪਨੀ ਹੈ, ਜੋ ਭਾਰਤੀਆਂ ਦੁਆਰਾ ਬਣਾਈ ਗਈ ਹੈ ਅਤੇ ਤਾਜ਼ਾ ਫੰਡਿੰਗ ਇਸ ਨੂੰ ਨਵੇਂ ਕਾਰੋਬਾਰੀ ਖੇਤਰਾਂ ਜਿਵੇਂ ਕਿ ਬੀਮਾ, ਦੌਲਤ ਪ੍ਰਬੰਧਨ ਅਤੇ ਉਧਾਰ ਦੇਣ ‘ਚ ਨਿਵੇਸ਼ ਕਰਨ ‘ਚ ਮਦਦ ਕਰੇਗੀ। ਨਾਲ ਹੀ ਭਾਰਤ ‘ਚ ਯੂ.ਪੀ.ਆਈ ਭੁਗਤਾਨ ਲਈ ਵਿਕਾਸ ਦੀ ਅਗਲੀ ਲਹਿਰ ਨੂੰ ਵੀ ਵਾਧਾ ਮਿਲੇਗਾ।

Add a Comment

Your email address will not be published. Required fields are marked *