ਕਾਮੇਡੀਅਨ ਰਾਜੂ ਸ੍ਰੀਵਾਸਤਵ ਨੂੰ ਬੁਖਾਰ ਹੋਣ ਬਾਅਦ ਮੁੜ ਵੈਂਟੀਲੇਟਰ ’ਤੇ ਪਾਇਆ
September 2, 2022
ਮੁੰਬਈ, 2 ਸਤੰਬਰ— ਕਾਮੇਡੀਅਨ ਅਤੇ ਸਿਆਸਤਦਾਨ ਰਾਜੂ ਸ੍ਰੀਵਾਸਤਵ ਨੂੰ 100 ਡਿਗਰੀ ਹਲਕੇ ਬੁਖਾਰ ਤੋਂ ਬਾਅਦ ਮੁੜ ਵੈਂਟੀਲੇਟਰ ’ਤੇ ਪਾ ਦਿੱਤਾ ਹੈ। ਅਭਿਨੇਤਾ ਨੂੰ 25 ਅਗਸਤ ਨੂੰ ਹੋਸ਼ ਆਈ ਸੀ ਅਤੇ ਉਦੋਂ ਤੋਂ ਉਹ ਠੀਕ ਹੋ ਰਹੇ ਸਨ ਪਰ ਤਾਜ਼ਾ ਘਟਨਾਕ੍ਰਮ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਕ ਵਾਰ ਫਿਰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਿਚ ਪਾ ਦਿੱਤਾ ਹੈ। ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ ਰਾਜੂ ਹਾਲੇ ਵੀ ਹੋਸ਼ ਵਿੱਚ ਹੈ।

