ਰਿਸ਼ਭ ਪੰਤ ਉੱਤਰਾਖੰਡ ਦਾ ਬਰਾਂਡ ਅੰਬੈਸਡਰ ਨਾਮਜ਼ਦ
August 12, 2022
ਦੇਹਰਾਦੂਨ:ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕ੍ਰਿਕਟਰ ਰਿਸ਼ਭ ਪੰਤ ਨੂੰ ਸੂਬੇ ਦਾ ਬਰਾਂਡ ਅੰਬੈਸੇਡਰ ਨਾਮਜ਼ਦ ਕੀਤਾ ਹੈ। ਵਿਕਟਕੀਪਰ-ਬੱਲੇਬਾਜ਼ ਦਾ ਜਨਮ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ ਵਿੱਚ ਹੋਇਆ ਸੀ। ਦਿੱਲੀ ਦੇ ਉੱਤਰਾਖੰਡ ਸਦਨ ਵਿੱਚ ਪੰਤ ਨੂੰ ਪਹਾੜੀ ਰਾਜ ਦਾ ਬਰਾਂਡ ਅੰਬੈਸਡਰ ਨਾਮਜ਼ਦ ਕਰਦਿਆਂ ਧਾਮੀ ਨੇ ਕਿਹਾ ਕਿ ਇਕ ਸਾਧਾਰਨ ਪਰਿਵਾਰ ’ਚੋਂ ਉੱਠ ਕੇ ਕ੍ਰਿਕਟ ਜਗਤ ਵਿਚਲੀਆਂ ਉਸ ਦੀਆਂ ਪ੍ਰਾਪਤੀਆਂ ਹਰੇਕ ਲਈ ਪ੍ਰੇਰਨਾ ਦਾ ਸਰੋਤ ਬਣਨਗੀਆਂ। ਮੁੱਖ ਮੰਤਰੀ ਨੇ ਕਿਹਾ, ‘‘ਪੰਤ ਨੇ ਆਲਮੀ ਕ੍ਰਿਕਟ ਵਿੱਚ ਆਪਣੀ ਵੱਖਰੀ ਪਛਾਣ ਤੇ ਥਾਂ ਬਣਾਈ ਹੈ। ਬਰਾਂਡ ਅੰਬੈਸੇਡਰ ਵਜੋਂ ਉਸ ਦੇ ਸਨਮਾਨ ਨਾਲ ਨੌਜਵਾਨਾਂ ਨੂੰ ਖੇਡ ਜਗਤ ਵਿੱਚ ਆਪਣੀ ਖੁ਼ਦ ਦੀ ਪਛਾਣ ਬਣਾਉਣ ਦੀ ਪ੍ਰੇਰਨਾ ਮਿਲੇਗੀ।

