ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਈ. ਡੀ. ਨੂੰ ਭੇਜਿਆ ਕਾਨੂੰਨੀ ਨੋਟਿਸ

ਨਵੀਂ ਦਿੱਲੀ –‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਸ਼ਨੀਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਕਾਨੂੰਨੀ ਨੋਟਿਸ ਭੇਜਿਆ ਅਤੇ ਕਿਹਾ ਕਿ ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਉਨ੍ਹਾਂ ਬਾਰੇ ਕਥਿਤ ਤੌਰ ’ਤੇ ਝੂਠੇ ਅਤੇ ਅਪਮਾਨਜਨਕ ਦਾਅਵੇ ਕਰਨ ਲਈ ਜਾਂਚ ਏਜੰਸੀ ਜਾਂ ਤਾਂ ਮੁਆਫ਼ੀ ਮੰਗੇ ਜਾਂ ਫਿਰ ਦੀਵਾਨੀ ਅਤੇ ਅਪਰਾਧਿਕ ਕਾਰਵਾਈ ਦਾ ਸਾਹਮਣਾ ਕਰੇ।

ਆਮ ਆਦਮੀ ਪਾਰਟੀ (ਆਪ) ਵੱਲੋਂ ਜਾਰੀ ਇਕ ਬਿਆਨ ਅਨੁਸਾਰ ਕਾਨੂੰਨੀ ਨੋਟਿਸ ’ਚ ਸੰਜੇ ਨੇ ਕਿਹਾ ਹੈ ਕਿ ਏਜੰਸੀ ਦੇ ਸਹਿਯੋਗੀਆਂ, ਏਜੰਟਾਂ ਅਤੇ ਕਰਮਚਾਰੀਆਂ ਨੇ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਈ. ਡੀ. ਦੇ ਡਾਇਰੈਕਟਰ ਸੰਜੇ ਕੁਮਾਰ ਮਿਸ਼ਰਾ ਅਤੇ ਵਧੀਕ ਡਾਇਰੈਕਟਰ ਜੋਗਿੰਦਰ ਨੂੰ ਭੇਜੇ ਗਏ ਕਾਨੂੰਨੀ ਨੋਟਿਸ ’ਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਦਿੱਲੀ ਆਬਕਾਰੀ ਨੀਤੀ ਸਬੰਧੀ ਸ਼ਿਕਾਇਤ ’ਚ ਸਿੰਘ ਵਿਰੁੱਧ ਜਾਣਬੁੱਝ ਕੇ ਅਤੇ ਇਰਾਦਤਨ ਕੁੱਝ ਝੂਠ, ਮਾਣਹਾਨੀਕਾਰਕ ਅਤੇ ਇਤਰਾਜ਼ਯੋਗ ਬਿਆਨ ਦਿੱਤੇ ਹਨ। ਨੋਟਿਸ ’ਚ ਕਿਹਾ ਗਿਆ ਹੈ ਕਿ ਰਾਜ ਸਭਾ ਮੈਂਬਰ ਨੂੰ ਹੋਈ ਮਾਨਸਿਕ ਤਕਲੀਫ਼ ਲਈ ਈ. ਡੀ. ਨੋਟਿਸ ਮਿਲਣ ਦੀ ਤਾਰੀਖ਼ ਤੋਂ 48 ਘੰਟਿਆਂ ਦੇ ਅੰਦਰ ‘ਤੁਰੰਤ’ ਇਕ ਖੁੱਲ੍ਹੀ ਅਤੇ ਜਨਤਕ ਮੁਆਫ਼ੀ ਜਾਰੀ ਕਰੇ।

Add a Comment

Your email address will not be published. Required fields are marked *