ਬੋਰਿਸ ਜਾਨਸਨ ਵਲੋਂ ਬਣਾਏ ਕਮਿਸ਼ਨ ‘ਦਿ ਬਲੂਮ ਰਿਵਿਊ’ ਦੀ ਰਿਪੋਰਟ ’ਚ ਖ਼ਾਸਿਲਤਾਨੀਆਂ ਨੂੰ ਲੈ ਕੇ ਵੱਡਾ ਖ਼ੁਲਾਸਾ

ਜਲੰਧਰ- ਬ੍ਰਿਟੇਨ ਵਿਚ ਮੁੱਠੀ ਭਰ ਖਾਲਿਸਤਾਨੀ ਕੱਟੜਪੰਥੀ ਹਮਲਾਵਰ ਹੋ ਕੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਧਮਕਾ ਕੇ ਆਪਣੇ ਅੰਦੋਲਨ ਨੂੰ ਮਜਬੂਤ ਕਰਨਾ ਚਾਹੁੰਦੇ ਹਨ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਲੋਂ ਬਣਾਈ ਗਈ ਕਮਿਸ਼ਨ ਦੀ ਇਕ ਆਜ਼ਾਦ ਰਿਪੋਰਟ ਵਿਚ ਬ੍ਰਿਟਿਸ਼ ਸਿੱਖ ਭਾਈਚਾਰੇ ਦੇ ਅੰਦਰ ਖਾਲਿਸਤਾਨ ਸਮਰਥਕ ਕੱਟੜਪੰਥੀਆਂ ਦੇ ਵਧਦੇ ਅਸਰ ’ਤੇ ਚਿੰਤਾ ਪ੍ਰਗਟਾਈ ਹੈ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਲੋਂ ਬਣਾਈ ਗਈ ਕਮਿਸ਼ਨ ‘ਦਿ ਬਲੂਮ ਰਿਵਿਊ’ ਨੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਇਸ ਮੁੱਦੇ ’ਤੇ ਤਤਕਾਲ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਰਿਵਿਊ ਵਿਚ ਉਨ੍ਹਾਂ ਗੈਰ-ਖਾਲਿਸਤਾਨੀ ਸਮਰਥਕ ਸਿੱਖਾਂ ਦੀ ਸੁਰੱਖਿਆ ਦਾ ਵੀ ਮੁੱਦਾ ਉਠਾਇਆ ਗਿਆ ਹੈ ਜਿਨ੍ਹਾਂ ਨੂੰ ਖਾਲਿਸਤਾਨੀ ਕੱਟੜਪੰਥੀ ਜ਼ਬਰਦਸਤੀ ਧਮਕਾ ਕੇ ਆਪਣੇ ਅੰਦੋਲਨ ਵਿਚ ਸ਼ਾਮਲ ਕਰਨਾ ਚਾਹੁੰਦੇ ਹਨ।

ਰਿਵਿਊ ਵਿਚ ਕਿਹਾ ਗਿਆ ਹੈ ਕਿ ਮੁੱਠੀ ਭਰ ਸਿੱਖ ਕੱਟੜਪੰਥੀ ਸਮੂਹ ਨਫਰਤ ਫੈਲਾਉਣ ਲਈ ਗੁਰਦੁਆਰਿਆਂ ਦੀ ਵਰਤੋਂ ਕਰ ਰਹੇ ਹਨ ਅਤੇ ਨਫਰਤ ਵਾਲੇ ਕੰਮ ਲਈ ਧਰਮ ਦੇ ਨਾਂ ’ਤੇ ਪੈਸਾ ਇਕੱਠਾ ਕਰ ਰਹੇ ਹਨ। ਰਿਪੋਰਟ ਵਿਚ ਅਜਿਹਾ ਕੈਂਪਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਥੇ ਭਾਰਤ ਵਿਚ ਨਫਰਤ ਫੈਲਾਉਣ ਅਤੇ ਸਿੱਖ ਨੌਜਵਾਨਾਂ ਦਾ ਬ੍ਰੇਨਵਾਸ਼ ਕਰਨ ਦਾ ਮਾਮਲਾ ਹੈ। ਕੈਂਪ ਜਿਥੇ ਕੁਝ ਨੌਜਵਾਨਾਂ ਨੂੰ ਨਫਰਤ, ਅੱਤਵਾਦ ਅਤੇ ਵੰਡ ਦੀ ਰਾਹਤ ਦੀ ਪਾਲਣਾ ਕਰਨ ਲਈ ਭਰਤੀ ਕਰਨ ਦੀ ਕੋਸ਼ਿਸ਼ ਜਾਰੀ ਹੈ। ਰਿਪੋਰਟ ਵਿਚ ਇਸ ਮੁੱਦਿਆਂ ਨੂੰ ਹਲ ਕਰਨ ਲਈ ਸਰਕਾਰ ਤੋਂ ਤਤਕਾਲ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਲਈ ਅਜਿਹੇ ਸੰਗਠਨਾਂ ਨੂੰ ਸਾਡੇ ਮਹਾਨ ਦੇਸ਼ ’ਚ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖਾਲਿਸਤਾਨ ਆਦਰਸ਼ਾਂ ਦਾ ਪ੍ਰਚਾਰ ਖੁਦ ਵਿਨਾਸ਼ਕਾਰੀ ਨਹੀਂ ਹੈ, ਸਗੋਂ ਕੁਝ ਖਾਲਿਸਤਾਨ ਸਮਰਥਕ ਵਰਕਰਾਂ ਦੀ ਵਿਨਾਸ਼ਕਾਰੀ, ਹਮਲਾਵਰ ਅਤੇ ਸੰਪ੍ਰਦਾਇਕ ਸਰਗਰਮੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਹੈ। ਇਸ ਗੱਲ ਦਾ ਵੀ ਜ਼ਿਕਰ ਰਿਪੋਰਟ ਵਿਚ ਹੈ ਕਿ ਸਿੱਖ ਨੌਜਵਾਨਾਂ ਨੂੰ ਵੰਡ ਕੇ ਨਫਰਤ ਫੈਲਾਉਣ ਲਈ ਉਨ੍ਹਾਂ ਦਾ ਬ੍ਰੇਨਵਾਸ਼ ਕੀਤਾ ਜਾ ਰਿਹਾ ਹੈ, ਜਿਸ ਤੋਂ ਅਸਲ ਵਿਚ ਭਾਰਤ ਦੁਖੀ ਹੈ। ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਸਿਰਫ ਮੁੱਠੀ ਭਰ ਸਿੱਖ ਹੀ ਦੇਸ਼ ਵਿਚ ਵੰਡ ਅਤੇ ਨਫਰਤ ਪੈਦਾ ਕਰ ਰਹੇ ਹਨ, ਜਦਕਿ ਸਿੱਖਾਂ ਦੀ ਬਹੁ-ਗਿਣਤੀ ਆਬਾਦੀ ਸ਼ਾਂਤੀ ਪਸੰਦ ਹੈ ਪਰ ਇਹ ਮੁੱਠੀ ਭਰ ਸਿੱਖ ਇੰਗਲੈਂਡ ਵਿਚ ਮੁੱਖ ਸਿੱਖ ਗੁਰਦੁਆਰਿਆਂ ਨੂੰ ਕੰਟਰੋਲ ਕਰ ਰਹੇ ਹਨ ਅਤੇ ਇਥੇ ਇਕੱਠਾ ਹੋਣ ਵਾਲੇ ਧਨ ਦੀ ਵਰਤੋਂ ਕਰ ਰਹੇ ਹਨ। ਖਾਲਿਸਤਾਨ ਅਤੇ ਭਾਰਤ ਨੂੰ ਤੋੜਨ ਦੇ ਪ੍ਰਚਾਰ ਲਈ ਸੋਸ਼ਲ ਮੀਡੀਆ ਅਤੇ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਸਿੱਧੇ ਤੌਰ ’ਤੇ ਸੋਸ਼ਲ ਮੀਡੀਆ ’ਤੇ। ਸਾਰਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਕਿਸੇ ਦੀ ਚਿੰਤਾ ਪ੍ਰਗਟ ਕਰਨ ਦੀ ਇਜਾਜ਼ਤ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬ੍ਰਿਟੇਨ ਵਿਚ ਗੈਰ-ਸਿੱਖ ਖਾਲਿਸਤਾਨੀਆਂ ਨੂੰ ਕੱਟੜਪੰਥੀ ਤੱਤਾਂ ਵਲੋਂ ਜ਼ਬਰਦਸਤੀ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਹਾ ਗਿਆ ਹੈ ਕਿ ਖਾਲਿਸਤਾਨ ਸਮਰਥਕ ਗਰੁੱਪ ਮਨੁੱਖੀ ਅਧਿਕਾਰਾਂ ਦੀ ਸਰਗਰਮੀ ਦੀ ਆੜ ਵਿਚ ਸਿਆਸੀ ਸੰਸਥਾਨਾਂ ਦੀ ਪੈਰਵੀ ਕਰ ਕੇ ਆਪਣੇ ਅਸਰ ਨੂੰ ਵਧਾਉਂਦੇ ਹਨ ਅਤੇ ਗਲਤ ਤਰੀਕੇ ਨਾਲ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖਾਲਿਸਤਾਨੀਆਂ ਦੀ ਹਮਲਾਵਰਤਾ ਸਿੱਖ ਧਰਮ ਦੀਆਂ ਮੂਲ ਮਾਨਤਾਵਾਂ ਮੁਤਾਬਕ ਨਹੀਂ ਹੈ। ਇਹ ਸਮਝਣਾ ਅਹਿਮ ਹੈ ਕਿ ਖਾਲਿਸਤਾਨੀ ਵੱਖਵਾਦੀ ਜ਼ਿਆਦਾਤਰ ਬ੍ਰਿਟਿਸ਼ ਸਿੱਖ ਭਾਈਚਾਰਿਆਂ ਦੀ ਅਗਵਾਈ ਨਹੀਂ ਕਰਦੇ ਹਨ। ਰਿਪੋਰਟ ਇਨ੍ਹਾਂ ਕੱਟੜਪੰਥੀ ਸਮੂਹਾਂ ਦੇ ਸਿੱਖ ਭਾਈਚਾਰਿਆਂ ’ਤੇ ਪੈਣ ਵਾਲੇ ਨਾਂ-ਪੱਖੀ ਪ੍ਰਭਾਵ ’ਤੇ ਰੋਸ਼ਨੀ ਪਾਉਂਦੀ ਹੈ ਅਤੇ ਉਸ ਨਾਲ ਨਜਿੱਠਣ ਲਈ ਕਦਮ ਉਠਾਉਣ ਦੀ ਲੋੜ ’ਤੇ ਜ਼ੋਰ ਦਿੰਦੀ ਹੈ।

ਰਿਪੋਰਟ ਵਿਚ ਉਨ੍ਹਾਂ ਵਿਅਕਤੀਆਂ ਅਤੇ ਸੰਗਠਨਾਂ ਦੀ ਵੀ ਪਛਾਣ ਕਰਦੀ ਹੈ ਜੋ ਇਸ ਵੱਖਵਾਦੀ ਏਜੰਡੇ ਨੂੰ ਬੜ੍ਹਾਵਾ ਦੇ ਰਹੇ ਹਨ। ਅਜਿਹੇ ਹੀ ਇਕ ਗਰੁੱਪ ਨੂੰ ਵਿੰਬਲਡਨ ਦੇ ਲਾਰਡ ਸਿੰਘ ਨਾਲ ਬਦਸਲੂਕੀ ਨਾਲ ਜੋੜਿਆ ਗਿਆ ਹੈ। ਜਨਤਕ ਜੀਵਨ ਵਿਚ ਇਕ ਪ੍ਰਮੁੱਖ ਸਿੱਖ ਸ਼ਖਸੀਅਤ ਲਾਰਡ ਸਿੰਘ ਦਾ ਦਾਅਵਾ ਹੈ ਕਿ ਸਿੱਖ ਮੁੱਦਿਆਂ ’ਤੇ ਉਨ੍ਹਾਂ ਦੇ ਉਲਟ ਵਿਚਾਰ ਪ੍ਰਗਟ ਕਰਨ ਲਈ ਕੁਝ ਵਿਅਕਤੀਆਂ ਅਤੇ ਸੰਗਠਨਾਂ ਵਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਅਤੇ ਚੁੱਪ ਕਰਾਇਆ ਗਿਆ। ਦਿ ਬਲੂਮ ਰਿਵਿਊ ਮੁਤਾਬਕ ਜ਼ਿਆਦਾਤਰ ਬ੍ਰਿਟਿਸ਼ ਸਿੱਖ ਖਾਲਿਸਤਾਨੀ ਸਮੂਹਾਂ ਵਲੋਂ ਵਰਤੇ ਜਾਣ ਵਾਲੇ ਡਰਾਉਣ ਅਤੇ ਵਿਨਾਸ਼ਕਾਰੀ ਤਰੀਕਿਆਂ ਨੂੰ ਸਿੱਖ ਧਰਮ ਦੇ ਮੂਲ ਸਿਧਾਂਤਾਂ ਤੋਂ ਵੱਖ ਮੰਨਦੇ ਹਨ। ਇਹ ਰਿਪੋਰਟ ਇਕ ਮਹੱਤਵਪੂਰਨ ਸਮੇਂ ’ਤੇ ਆਈ ਹੈ, ਕਿਉਂਕਿ ਇਸ ਸਾਲ ਦੀ ਸ਼ੁਰੂਆਤ ਵਿਚ ਖਾਲਿਸਤਾਨੀ ਤੱਤਾਂ ਵਲੋਂ ਯੂ. ਕੇ. ਵਿਚ ਭਾਰਤੀ ਹਾਈ ਕਮਿਸ਼ਨ ਵਿਚ ਭੰਨ-ਤੋੜ ਕਰਨ ਨਾਲ ਭਾਰਤ-ਬ੍ਰਿਟੇਨ ਸਬੰਧ ਪ੍ਰਭਾਵਿਤ ਹੋਏ ਸਨ। ਘਟਨਾ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਭਾਰਤੀ ਮਿਸ਼ਨ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਸੀ।

Add a Comment

Your email address will not be published. Required fields are marked *