ਕੈਨੇਡਾ: ਵਿਧਾਨ ਸਭਾ ਚੋਣਾਂ ‘ਚ ਕਿਸਮਤ ਅਜਮਾਉਣ ਜਾ ਰਹੇ ਜਲੰਧਰ ਦੇ ਹਰਮਨ ਤੇ ਸਿਮਰਨ

ਐਬਟਸਫੋਰਡ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿਧਾਨ ਸਭਾ ਹਲਕਾ ਸਰੀ ਸਾਊਥ ਦੀਆਂ 10 ਸਤੰਬਰ ਨੂੰ ਹੋ ਰਹੀਆਂ ਜ਼ਿਮਨੀ ਚੋਣਾਂ ‘ਚ ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਹਰਮਨ ਸਿੰਘ ਭੰਗੂ ਤੇ ਗਰੀਨ ਪਾਰਟੀ ਨੇ ਸਿਮਰਨ ਕੌਰ ਸਰਾਏ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਸੀਟ ਲਿਬਰਲ ਵਿਧਾਇਕਾ ਸਟੀਫ਼ਨੀ ਕੈਡੀਅਕਸ ਦੇ ਅਸਤੀਫ਼ਾ ਦੇਣ ਕਾਰਨ ਖ਼ਾਲੀ ਹੋਈ ਸੀ। ਸੱਤਾਧਾਰੀ ਨਿਊ ਡੈਮੋਕਰੇਟਿਕ ਪਾਰਟੀ ਨੇ ਪੌਲੀਨ ਗਰੀਵਸ ਤੇ ਲਿਬਰਲ ਨੇ ਸਾਬਕਾ ਪੁਲਸ ਅਧਿਕਾਰੀ ਏਲਨੋਰ ਸਟੱਕੋ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ।

ਜ਼ਿਲ੍ਹਾ ਜਲੰਧਰ ਦੇ ਪਿੰਡ ਸਰਾਏ ਖ਼ਾਸ ਨਾਲ ਸੰਬੰਧਿਤ ਤੇ ਕੈਨੇਡਾ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਦੀ ਭਤੀਜੀ ਸਿਮਰਨ ਕੌਰ ਸਾਈਮਨ ਫਰੈਜ਼ਰ ਯੂਨੀਵਰਸਿਟੀ ਵਿਖੇ ਰਾਜਨੀਤੀ ਵਿਗਿਆਨ ਦੀ ਵਿਦਿਆਰਥਣ ਹੈ। ਉਹ ਵੈਨਕੂਵਰ ਦੇ ਬੀ.ਸੀ. ਚਿਲਡਰਨ ਹਸਪਤਾਲ ਫਾਊਾਡੇਸ਼ਨ ਤੇ ਕੈਨੇਡੀਅਨ ਕੈਂਸਰ ਸੁਸਾਇਟੀ ਦੀ ਬੁਲਾਰਨ ਵੀ ਰਹੀ ਹੈ, ਜਦਕਿ ਜਲੰਧਰ ਨੇੜਲੇ ਪਿੰਡ ਪੂਰਨਪੁਰ ਦੇ ਸਵ. ਬਲਵਿੰਦਰ ਸਿੰਘ ਭੰਗੂ ਦਾ ਪੁੱਤਰ ਹਰਮਨ ਟਰੱਕਿੰਗ ਕੰਪਨੀ ਦਾ ਮਾਲਕ ਹੈ ਤੇ ਖ਼ੁਦ ਵੀ ਟਰੱਕ ਡਰਾਈਵਰ ਹੈ। ਇਹ 10 ਸਤੰਬਰ ਨੂੰ ਹੀ ਪਤਾ ਲੱਗੇਗਾ ਕਿ ਕਿਹੜਾ ਉਮੀਦਵਾਰ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ‘ਚ ਸਫਲ ਹੁੰਦਾ ਹੈ।

Add a Comment

Your email address will not be published. Required fields are marked *