ਮੈਲਬੌਰਨ ਫ੍ਰੀਵੇਅ ‘ਤੇ 11 ਕਾਰਾਂ ਦੀ ਭਿਆਨਕ ਟੱਕਰ, ਕਈ ਲੋਕ ਜ਼ਖਮੀ

ਮੈਲਬੌਰਨ– ਆਸਟ੍ਰੇਲੀਆ ਵਿਖੇ ਮੈਲਬੌਰਨ ਸ਼ਹਿਰ ਦੇ ਸਭ ਤੋਂ ਵਿਅਸਤ ਫ੍ਰੀਵੇਅ ਵਿੱਚੋਂ ਇੱਕ ਗਲੇਨ ਵੇਵਰਲੇ ਵਿਖੇ ਬੀਤੀ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ 11 ਕਾਰਾਂ ਅਤੇ ਇੱਕ ਬੀ-ਡਬਲ ਟਰੱਕ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੀਤੀ ਰਾਤ ਫ੍ਰੀਵੇਅ ਨੂੰ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਸੀ।

ਪੁਲਸ ਨੇ ਦੱਸਿਆ ਕਿ ਮਲਟੀ-ਕਾਰ ਹਾਦਸਾ ਬਲੈਕਬਰਨ ਰੋਡ ਨੇੜੇ ਮੋਨਾਸ਼ ਫ੍ਰੀਵੇਅ ‘ਤੇ ਸ਼ਾਮ 7.15 ਵਜੇ ਦੇ ਕਰੀਬ ਵਾਪਰਿਆ। ਟਰੱਕ ਦੇ ਡਰਾਈਵਰ ਨੂੰ ਗੰਭੀਰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ। ਲਗਭਗ ਇੱਕ ਦਰਜਨ ਹੋਰ ਲੋਕਾਂ ਨੂੰ ਗੈਰ ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ। ਉਹਨਾਂ ਵਿਚੋਂ ਘੱਟੋ ਘੱਟ ਤਿੰਨ ਨੂੰ ਛੁੱਟੀ ਦੇ ਦਿੱਤੀ ਗਈ ਹੈ। ਬੀਤੀ ਸ਼ਾਮ ਦੇ ਹਾਦਸੇ ਵਿੱਚ ਸ਼ਾਮਲ ਡਰਾਈਵਰਾਂ ਵਿੱਚੋਂ ਇੱਕ ਨੇ ਕਿਹਾ ਕਿ ਉਸ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰਨ ਤੋਂ ਬਾਅਦ “ਡੱਬੇ ਵਾਂਗ” ਕੁਚਲ ਦਿੱਤੀ ਗਈ ਸੀ। ਮੋਨਾਸ਼ ਨੂੰ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਸੀ ਜਦੋਂ ਕਿ ਜਾਂਚਕਰਤਾਵਾਂ ਨੇ ਸੀਨ ਦੀ ਜਾਂਚ ਕੀਤੀ ਅਤੇ ਇਸ ਨੂੰ ਮੁੜ ਤੋਂ ਖੋਲ੍ਹਿਆ ਗਿਆ। ਪੁਲਸ ਕਿਸੇ ਵੀ ਡਰਾਈਵਰ ਨਾਲ ਗੱਲ ਕਰਨ ਲਈ ਉਤਸੁਕ ਹੈ, ਜਿਨ੍ਹਾਂ ਕੋਲ ਹਾਦਸੇ ਦੇ ਲੀਡ ਅੱਪ ਅਤੇ ਘਟਨਾ ਸਬੰਧੀ ਹੋਰ ਮਹੱਤਵਪੂਰਨ ਜਾਣਕਾਰੀ ਹੈ।

Add a Comment

Your email address will not be published. Required fields are marked *