ਆਸਟ੍ਰੇਲੀਆ ਦੇ ਬ੍ਰਿਸਬੇਨ ’ਚ ਖ਼ਾਲਿਸਤਾਨ ਸਮਰਥਕਾਂ ਦਾ ‘ਰੈਫਰੈਂਡਮ’ ਬਣਿਆ ‘ਫਲਾਪ ਸ਼ੋਅ’

ਨਵੀਂ ਦਿੱਲੀ : ਆਸਟ੍ਰੇਲੀਆ ਦੇ ਬ੍ਰਿਸਬੇਨ ’ਚ ਐਤਵਾਰ ਨੂੰ ਖ਼ਾਲਿਸਤਾਨ ਸਮਰਥਕਾਂ ਵੱਲੋਂ ਬੁਲਾਈ ਗਈ ਮੀਟਿੰਗ, ਜਿਸ ਨੂੰ ਉਨ੍ਹਾਂ ਨੇ ‘ਰੈਫਰੈਂਡਮ’ ਕਰਾਰ ਦਿੱਤਾ, ਪੂਰੀ ਤਰ੍ਹਾਂ ਫਲਾਪ ਸਾਬਤ ਹੋਈ ਕਿਉਂਕਿ ਮੀਟਿੰਗ ’ਚ ਕੁਝ ਲੋਕ ਹੀ ਸ਼ਾਮਲ ਹੋਏ। ‘ਆਸਟ੍ਰੇਲੀਆ ਟੂਡੇ’ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਜੀਤਾਰਥ ਜੈ ਭਾਰਦਵਾਜ, ਜੋ ਕਿ ਖੁਦ ਮੀਟਿੰਗ ਵਾਲੀ ਥਾਂ ’ਤੇ ਪਹੁੰਚੇ ਸਨ, ਨੇ ਕਿਹਾ ਕਿ ਮੈਂ ਇਸ ਨੂੰ ‘ਸਿੱਖ ਰੈਫਰੈਂਡਮ’ ਨਹੀਂ ਕਹਿਣਾ ਚਾਹਾਂਗਾ, ਇਹ ਸਿਰਫ ‘ਖ਼ਾਲਿਸਤਾਨੀ ਰੈਫਰੈਂਡਮ’ ਸੀ ਅਤੇ ਇਹ ਸਿੱਖ ਕੌਮ ਦਾ ਸਮਰਥਨ ਪ੍ਰਾਪਤ ’ਚ ਬੁਰੀ ਤਰ੍ਹਾਂ ਅਸਫਲ ਰਿਹਾ।

ਕੁਈਨਜ਼ਲੈਂਡ ਸੂਬੇ ਦੇ ਬ੍ਰਿਸਬੇਨ ‘ਚ ਸਿੱਖ ਭਾਈਚਾਰੇ ਦੇ 15 ਤੋਂ 20 ਹਜ਼ਾਰ ਲੋਕ ਰਹਿੰਦੇ ਹਨ। ਭਾਰਦਵਾਜ ਨੇ ਦੱਸਿਆ ਕਿ ‘ਵੋਟਿੰਗ’ ਲਈ ਹਰ ਘੰਟੇ 100 ਤੋਂ 150 ਲੋਕ ਹੀ ਆ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ 5 ਦੀ ਬਜਾਏ 4 ਵਜੇ ਆਪਣੀ ਪੋਲ ਇਕ ਘੰਟਾ ਪਹਿਲਾਂ ਬੰਦ ਕਰਨੀ ਪਈ। ਉਥੇ ਜ਼ਿਆਦਾ ਲੋਕ ਵੋਟ ਪਾਉਣ ਨਹੀਂ ਆ ਰਹੇ ਸਨ। ਉਹ ਭੀੜ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਬੱਸਾਂ ਦਾ ਪ੍ਰਬੰਧ ਕਰਨ ਲਈ ਗੁਰਦੁਆਰਿਆਂ ਨੂੰ ਫੋਨ ਕਰ ਰਹੇ ਸਨ, ਸੈਂਕੜੇ ਫੋਨ ਨੰਬਰਾਂ ‘ਤੇ ਫੋਨ ਕਰਕੇ ਆਪਣੇ ਪਰਿਵਾਰਾਂ ਨੂੰ ਲਿਆਉਣ ਲਈ ਕਹਿ ਰਹੇ ਸਨ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਦੇ ਉਦਾਸ ਚਿਹਰੇ ਉਨ੍ਹਾਂ ਦੀ ਤਰਸਯੋਗ ਹਾਲਤ ਨੂੰ ਬਿਆਨ ਕਰ ਰਹੇ ਸਨ।

‘ਆਸਟ੍ਰੇਲੀਆ ਟੂਡੇ’ ਦੇ ਸੰਸਥਾਪਕ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨਾਲ ਆਸਟ੍ਰੇਲੀਆ ‘ਚ ਕਿਸੇ ਦਾ ਕੋਈ ਸਬੰਧ ਨਹੀਂ ਹੈ। ਜੇਕਰ 2 ਲੱਖ ਤੋਂ ਵੱਧ ਆਸਟ੍ਰੇਲੀਅਨ ਸਿੱਖਾਂ ਦੀ ਗੱਲ ਕਰੀਏ ਤਾਂ ਸ਼ਾਇਦ ਹੀ ਇਕ ਫ਼ੀਸਦੀ ਨੂੰ ਪਤਾ ਹੋਵੇਗਾ ਕਿ ਅੰਮ੍ਰਿਤਪਾਲ ਕੌਣ ਹੈ? ਉਹ ਜੋ ਵੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਜ਼ਮੀਨ ’ਤੇ ਉਸ ਦਾ ਕੋਈ ਮਤਲਬ ਨਹੀਂ ਹੈ। ਭਾਰਤੀ-ਆਸਟ੍ਰੇਲੀਅਨ ਭਾਈਚਾਰਾ ਇਸ ਬਾਰੇ ਬਿਲਕੁਲ ਵੀ ਚਿੰਤਤ ਨਹੀਂ ਹੈ।

Add a Comment

Your email address will not be published. Required fields are marked *