ਨਿਊਜ਼ੀਲੈਂਡ ਚੋਣ ਨਤੀਜਿਆਂ ਬਾਅਦ ਦੋ ਭਾਰਤੀ ਮਹਿਲਾਂ ਦੇ ਨਾਂਅ ਆਏ ਐਮ.ਪੀ ਲਿਸਟ ‘ਚ

ਆਕਲੈਂਡ- ਨਿਊਜ਼ੀਲੈਂਡ ਦੀ 54ਵੀਂ ਸੰਸਦ ਦੀ ਰਚਨਾ ਲਈ ਬੀਤੇ ਕਲ੍ਹ ਆਮ ਚੋਣਾਂ ਸੰਪਨ ਹੋਈਆਂ ਜਿਸਦੇ ਵਿੱਚ ਸਾਹਮਣੇ ਆਏ ਚੋਣ ਨਤੀਜਿਆਂ ਦੇ ਵਿੱਚ ਨੈਸ਼ਨਲ ਪਾਰਟੀ ਨੂੰ 45 ਸੀਟਾਂ ਚੋਣ ਜਿੱਤ ਰਾਂਹੀ ਅਤੇ 5 ਸੀਟਾਂ ਪਾਰਟੀ ਵੋਟ ਦੇ ਅਧਾਰ ਉਤੇ ਮਿਲੀਆਂ, ਲੇਬਰ ਪਾਰਟੀ ਨੁੰ 17 ਸੀਟਾਂ ਚੋਣ ਜਿੱਤ ਰਾਹੀਂ ਅਤੇ 17 ਸੀਟਾਂ ਪਾਰਟੀ ਵੋਟ ਦੇ ਅਧਾਰ ਉਤੇ ਗ੍ਰੀਨ ਪਾਰਟੀ ਨੂੰ 3 ਸੀਟਾਂ ਚੋਣ ਜਿੱਤ ਕੇ ਅਤੇ 11 ਪਾਰਟੀ ਵੋਟ ਅਧਾਰ ਐਕਟ ਪਾਰਟੀ ਨੂੰ 2 ਸੀਟਾਂ ਚੋਣ ਜਿੱਤ ਕੇ 9 ਸੀਟਾਂ ਪਾਰਟੀ ਵੋਟ ਅਧਾਰ ਉਤੇ ਨਿਊਜੀਲੈਂਡ ਫਸਟ ਪਾਰਟੀ ਨੂੰ ਪਾਰਟੀ ਵੋਟ ਦੇ ਅਧਾਰ 8 ਸੀਟਾਂ ਅਤੇ ਮਾਓਰੀ ਨੂੰ 4 ਸੀਟਾਂ ਚੋਣ ਜਿੱਤ ਕੇ ਮਿਲੀਆਂ ਹਨ।
ਹਲਕਾ ਪਾਕੂਰੰਗਾ ਤੋਂ ਐਕਟ ਪਾਰਟੀ ਦੀ ਤਰਫ ਤੋਂ ਪੰਜਾਬੀ ਮੂਲ ਦੇ ਡਾ. ਪਰਮਜੀਤ ਕੌਰ ਪਰਮਾਰ ਚੋਣ ਲੜੇ ਸਨ। ਇੱਥੇ ਐਕਟ ਪਾਰਟੀ ਮੁੱਖ ਤੌਰ ਉੱਤੇ ਚੋਣ ਅਧਾਰ ਦੀ ਥਾਂ ਪਾਰਟੀ ਵੋਟ ਦੀ ਮੰਗ ਕਰ ਰਹੀ ਸੀ ਅਤੇ ਇਸ ਕਰਕੇ ਇਥੇ ਵੋਟਾਂ ਪਾਉਣ ਦੀ ਥਾਂ ਪਾਰਟੀ ਵੋਟ ਦੀ ਜਿਆਦਾ ਮੰਗ ਕੀਤੀ ਗਈ ਸੀ, ਜਿਸ ਦ ਵਿੱਚ ਐਕਟ ਪਾਰਟੀ 3030 ਵੋਟਾਂ ਲੈਣ ਵਿੱਚ ਕਾਮਯਾਬ ਰਹੀ। ਨੈਸ਼ਨਲ ਪਾਰਟੀ ਦੇ ਸਾਇਮਨ ਬ੍ਰਾਉਨ 21215 ਵੋਟਾਂ ਨੂੰ ਲੈ ਕੇ ਜੇਤੂ ਰਹੇ ਤੇ ਡਾ. ਪਰਮਜੀਤ ਪਰਮਾਰ ਤੀਜੇ ਨੰਬਰ ਉਤੇ ਰਹੇ

ਹਲਕਾ ਮਾਉਂਗਾਕੇਕੀ ਵਿੱਚ ਭਾਰਤੀ ਮੂਲ ਦੀ ਪਹਿਲੀ ਮਹਿਲਾ ਏਥਨਿਕ ਮੰਤਰੀ ਬਣੀ, ਦੋ ਵਾਰ ਦੀ ਸੰਸਦ ਮੈਂਬਰ ਪ੍ਰਿੰਅਕਾ ਰਾਧਾਕ੍ਰਿਸ਼ਨਨ ਖੜੇ ਸਨ ਅਤੇ ਉਹ ਇਸ ਵਾਰ ਉਮੀਦਵਾਰ ਵਜੋਂ ਚੋਣ ਨਹੀਂ ਜਿੱਤ ਸਕੇ। ਉਹ ਆਪਣੇ ਵਿਰੋਧੀ ਫਲੇਮਿੰਗ ਗ੍ਰੈਗ ਤੋਂ ਲਗਪਗ 3650 ਵੋਟਾਂ ਦੇ ਫਰਕ ਨਾਲ ਹਾਰ ਗਏ। ਲੇਬਰ ਪਾਰਟੀ ਦੇ ਵਿੱਚ ਉਹਨਾਂ ਦਾ ਲਿਸਟ ਐਮ.ਪੀ ਵੱਜੋਂ 15ਵਾਂ ਨੰਬਰ ਹੋਣ ਕਰਕੇ, ਪਾਰਟੀ ਵੋਟ ਦੇ ਅਧਾਰ ਉਤੇ ਉਹਨਾਂ ਦਾ ਸੰਸਦ ਦੇ ਵਿੱਚ ਪਹੁੰਚਣਾ ਤੈਅ ਹੋ ਚੁੱਕਾ ਹੈ। ਇਹ ਦੋਵੇ ਬੀਬੀਆਂ ਇਕ ਦੂਜੇ ਦੀ ਵਿਰੋਧੀ ਪਾਰਟੀ ਦੀਆਂ ਮੈਂਬਰ ਹਨ ਅਤੇ ਇਹਨਾਂ ਦੀ ਟਿਊਨਿੰਗ ਕਿਵੇਂ ਰਹੇਂਗੀ ਇਹ ਤਾਂ ਸਮਾਂ ਹੀ ਦੱਸੇਗਾ।

Add a Comment

Your email address will not be published. Required fields are marked *