ਗਲੋਬਲ ਸਹਿਮਤੀ ਤੋਂ ਬਿਨਾਂ ਕ੍ਰਿਪਟੋ ਦੇ ਨਿਯਮ ਦਾ ਕੋਈ ਫਾਇਦਾ ਨਹੀਂ ਹੋਵੇਗਾ: ਸੀਤਾਰਮਨ

ਬੈਂਗਲੁਰੂ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤ ਦੇ ਕਿਸੇ ਵੀ ਕਦਮ ਤੋਂ ਪਹਿਲਾਂ ਕ੍ਰਿਪਟੋ ਦੇ ਨਿਯਮ ‘ਤੇ ਵਿਸ਼ਵਵਿਆਪੀ ਸਹਿਮਤੀ ਬਣਾਉਣ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਗਲੋਬਲ ਬਲੂਪ੍ਰਿੰਟ ਬਣਾਉਣਾ ਪੈ ਸਕਦਾ ਹੈ। ਇਸ ‘ਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ, ਨਹੀਂ ਤਾਂ ਇਸ ਦੇ ਨਿਯਮ ਬਣਾਉਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਵਿੱਤ ਮੰਤਰੀ ਨੇ ਹਾਲਾਂਕਿ ਕਿਹਾ ਕਿ ਇਸ ਦਾ ਮਤਲਬ ‘ਡਿਸਟ੍ਰੀਬਿਊਟਡ ਲੇਜ਼ਰ ਤਕਨੀਕ’ ਨੂੰ ਕੰਟਰੋਲ ਕਰਨਾ ਨਹੀਂ ਹੈ।

ਸੀਤਾਰਮਨ ਨੇ ਕਿਹਾ, “ਇਹ ਭਾਰਤ ਦੀ ਜੀ-20 ਪ੍ਰਧਾਨਗੀ ਦੌਰਾਨ ਸਾਡਾ ਪ੍ਰਸਤਾਵ ਸੀ। ਮੈਨੂੰ ਖੁਸ਼ੀ ਹੈ ਕਿ G20 ਨੇ ਇਸ ਸਾਲ ਦੇ ਆਪਣੇ ਏਜੰਡੇ ‘ਤੇ ਇਸਨੂੰ ਰੱਖਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਨੇ ਕ੍ਰਿਪਟੋ ਮੁਦਰਾ ਬਾਰੇ ਇੱਕ ਸਰਕੂਲਰ ਦਿੱਤਾ ਹੈ ਕਿ ਇਹ ਮੈਕਰੋ-ਆਰਥਿਕ ਸਥਿਰਤਾ ਨੂੰ ਕਿਵੇਂ ਪ੍ਰਭਾਵਤ ਕਰ ਸਕਦੀ ਹੈ। G20 ਦੁਆਰਾ ਸਥਾਪਤ ਵਿੱਤੀ ਸਥਿਰਤਾ ਬੋਰਡ(FSB) ਇਕ ਰਿਪੋਰਟ ਦੇਣ ਲਈ ਸਹਿਮਤ ਹੋ ਗਿਆ ਹੈ, ਜੋ ਵਿੱਤੀ ਸਥਿਰਤਾ ‘ਤੇ ਵੀ ਧਿਆਨ ਕੇਂਦਰਤ ਕਰੇਗਾ।

ਉਨ੍ਹਾਂ ਨੇ ਕਿਹਾ, “ਐਫਐਸਬੀ ਰਿਪੋਰਟ ਅਤੇ ਆਈਐਮਐਫ ਰਿਪੋਰਟ ‘ਤੇ ਜੁਲਾਈ ਵਿੱਚ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ ਦੀ ਜੀ-20 ਬੈਠਕ ਵਿੱਚ ਚਰਚਾ ਕੀਤੀ ਜਾਵੇਗੀ। ਉਸ ਤੋਂ ਬਾਅਦ ਸਤੰਬਰ ਵਿੱਚ ਭਾਰਤ ਵਿੱਚ ਹੀ ਜੀ-20 ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀਆਂ ਦੀ ਇੱਕ ਸਿਖਰ ਮੀਟਿੰਗ ਹੋਵੇਗੀ।” ਵਿੱਤ ਮੰਤਰੀ ਇੱਥੇ ਥਿੰਕਰਜ਼ ਫੋਰਮ, ਕਰਨਾਟਕ ਨਾਲ ਗੱਲਬਾਤ ਦੌਰਾਨ ਡਿਜੀਟਲ ਜਾਂ ਕ੍ਰਿਪਟੋ ਕਰੰਸੀ ਦੇ ਨਿਯਮ ਨਾਲ ਸਬੰਧਤ ਸਵਾਲ ਦਾ ਜਵਾਬ ਦੇ ਰਹੇ ਸਨ।

Add a Comment

Your email address will not be published. Required fields are marked *