ਭਾਰਤ ਅਤੇ ਇੰਗਲੈਂਡ ਦਰਮਿਆਨ ਹੋਵੇਗਾ ਫ੍ਰੀ ਟ੍ਰੇਡ ਐਗਰੀਮੈਂਟ

ਨਵੀਂ ਦਿੱਲੀ  – ਦੀਵਾਲੀ ਤੱਕ ਭਾਰਤ ਅਤੇ ਇੰਗਲੈਂਡ ਦੇ ਲੋਕਾਂ ਨੂੰ ਸੌਗਾਤ ਮਿਲ ਸਕਦੀ ਹੈ। ਦਰਅਸਲ ਦੋਵੇਂ ਦੇਸ਼ ਆਪਸ ’ਚ ਫ੍ਰੀ ਟ੍ਰੇਡ ਐਗਰੀਮੈਂਟ ਯਾਨੀ ਐੱਫ. ਟੀ. ਏ. ਕਰ ਸਕਦੇ ਹਨ। ਐੱਫ. ਟੀ. ਏ. ਲਾਗੂ ਹੋਣ ਤੋਂ ਬਾਅਦ ਮੇਡ ਇਨ ਯੂ. ਕੇ., ਸਕਾਚ ਵ੍ਹਿਸਕੀ ਅਤੇ ਰੇਂਜ ਰੋਵਰ ਦੀਆਂ ਗੱਡੀਆਂ ਕਾਫੀ ਸਸਤੇ ’ਚ ਤੁਹਾਨੂੰ ਮਿਲ ਸਕਣਗੀਆਂ।

ਭਾਰਤ ਅਤੇ ਬ੍ਰਿਟੇਨ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਗੱਲਬਾਤ ਆਖਰੀ ਪੜਾਅ ’ਚ ਹੈ। ਲੰਡਨ ਦੇ ਲਾਰਡ ਮੇਅਰ ਵਿਨਸੇਂਟ ਕੇਵੇਨੀ ਨੇ ਇਹ ਗੱਲ ਕਹੀ ਹੈ। ਕੇਵੇਨੀ ਹਾਲ ਹੀ ’ਚ 4 ਦਿਨਾਂ ਦੀ ਭਾਰਤ ਯਾਤਰਾ ਤੋਂ ਬਾਅਦ ਲੰਡਨ ਪਰਤੇ ਹਨ। ਉਨ੍ਹਾਂ ਨੇ ਕਿਹਾ ਕਿ ਐੱਫ. ਟੀ. ਏ. ਨੂੰ ਲੈ ਕੇ ਕੁੱਝ ਮੁੱਦੇ ਹਾਲੇ ਵੀ ਪੈਂਡਿੰਗ ਹਨ ਪਰ ਦੋਹਾਂ ਪੱਖਾਂ ਨੂੰ ਉਮੀਦ ਹੈ ਕਿ ਸਮਝੌਤੇ ਦੇ ਖਰੜੇ ਲਈ ਤੈਅ ਕੀਤੀ ਗਈ ਦੀਵਾਲੀ ਦੀ ਮਿਆਦ ਨੂੰ ਪੂਰਾ ਕਰ ਲਿਆ ਜਾਵੇਗਾ। ਇਸ ਸਮਝੌਤੇ ’ਤੇ ਦੋਵੇਂ ਦੇਸ਼ਾਂ ਵਲੋਂ ਹਸਤਾਖਰ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ ਇਕ-ਦੂਜੇ ਦੇ ਪ੍ਰੋਡਕਟ ’ਤੇ ਡਿਊਟੀ ਨਹੀਂ ਲਗਾਉਣਗੇ।

ਦੋਵੇਂ ਦੇਸ਼ਾਂ ਨੂੰ ਹੋਵੇਗਾ ਫਾਇਦਾ

ਉਨ੍ਹਾਂ ਨੇ ਕਿਹਾ ਕਿ ਇਸ ਸਮਝੌਤੇ ’ਤੇ ਹਸਤਾਖਰ ਹੋਣ ਤੋਂ ਬਾਅਦ ਭਾਰਤ ਤੋਂ ਜੋ ਸਾਮਾਨ ਯੂ. ਕੇ. ਜਾਂਦਾ ਹੈ, ਉਸ ’ਤੇ ਯੂ. ਕੇ. ਸਰਕਾਰ ਇੰਪੋਰਟ ਡਿਊਟੀ ਨਹੀਂ ਲਗਾਏਗੀ ਅਤੇ ਯੂ. ਕੇ. ਤੋਂ ਜੋ ਸਾਮਾਨ ਭਾਰਤ ਇੰਪੋਰਟ ਹੋਵੇਗਾ, ਉਸ ’ਤੇ ਭਾਰਤ ਸਰਕਾਰ ਵਲੋਂ ਇੰਪੋਰਟ ਡਿਊਟੀ ਨਹੀਂ ਲਗਾਏਗੀ। ਇਸ ਦਾ ਫਾਇਦਾ ਦੋਵਾਂ ਦੇਸ਼ਾਂ ਨੂੰ ਹੋਵੇਗਾ।

ਫਿਲਹਾਲ ਕਾਰਾਂ ’ਤੇ ਲਗਦੀ ਹੈ 100 ਫੀਸਦੀ ਇੰਪੋਰਟ ਡਿਊਟੀ

ਇਸ ਦਾ ਅਸਰ ਮਹਿੰਗੀਆਂ ਗੱਡੀਆਂ ਦੇ ਇੰਪੋਰਟ ’ਤੇ ਹੁੰਦਾ ਹੋਇਆ ਦਿਖਾਈ ਦੇਵੇਗਾ। ਜੈਗੁਆਰ ਰੇਂਜ ਰੋਵਰ ਵਰਗੀਆਂ ਇੰਗਲੈਂਡ ਦੀਆਂ ਕਾਰਾਂ ਸਸਤੇ ’ਚ ਮਿਲਣਗੀਆਂ। ਹਾਲੇ ਇਨ੍ਹਾਂ ਕਾਰਾਂ ’ਤੇ 100 ਫੀਸਦੀ ਇੰਪੋਰਟ ਡਿਊਟੀ ਲਗਦੀ ਹੈ। ਇਹ ਡਿਊਟੀ ਖਤਮ ਹੋਣ ਜਾਣ ’ਤੇ ਭਾਰਤ ਦੇ ਲੋਕਾਂ ਨੂੰ ਮਹਿੰਗੀਆਂ ਗੱਡੀਆਂ ਅੱਧੀ ਕੀਮਤ ’ਤੇ ਮਿਲ ਸਕਣਗੀਆਂ।

ਕੀ ਹੋਵੇਗਾ ਸਸਤਾ

ਡਿਊਟੀ ਖਤਮ ਹੋਣ ਤੋਂ ਬਾਅਦ ਡਾਇਮੰਡ, ਗੋਲਡ, ਸਿਲਵਰ, ਪੈਟਰੋਲੀਅਮ ’ਤੇ ਵੀ ਇੰਪੋਰਟ ਡਿਊਟੀ ਖਤਮ ਹੋਵੇਗੀ। ਇਸ ਨਾਲ ਡਾਇਮੰਡ, ਗੋਲਡ, ਸਿਲਵਰ, ਪੈਟਰੋਲੀਅਮ ਨਾਲ ਸਬੰਧਤ ਪ੍ਰੋਡਕਟ ਸਸਤੇ ਹੋ ਜਾਣਗੇ। ਉੱਥੇ ਹੀ ਇੰਗਲੈਂਡ ’ਚ ਇੰਪੋਰਟ ਡਿਊਟੀ ਨਾ ਲੱਗਣ ਨਾਲ ਭਾਰਤ ਤੋਂ ਗਾਰਮੈਂਟ ਅਤੇ ਫੁੱਟਵੀਅਰ ਦਾ ਐਕਸਪੋਰਟ ਵਧੇਗਾ। ਇੰਨਾ ਹੀ ਨਹੀਂ ਇੰਗਲੈਂਡ ’ਚ ਪੜ੍ਹਾਈ ਕਰਨਾ ਅਤੇ ਨੌਕਰੀ ਲੈਣੀ ਵੀ ਆਸਾਨ ਹੋ ਜਾਵੇਗੀ।

ਕੀ ਹੈ ਫ੍ਰੀ ਟ੍ਰੇਡ ਐਗਰੀਮੈਂਟ

ਫ੍ਰੀ ਟ੍ਰੇਡ ਐਗਰੀਮੈਂਟ 2 ਜਾਂ ਫਿਰ ਇਸ ਤੋਂ ਵੱਧ ਦੇਸ਼ਾਂ ਦਰਮਿਆਨ ਪ੍ਰੋਡਕਟਸ ਅਤੇ ਸਰਿਵਿਜ਼ ਦੀ ਇੰਪੋਰਟ ਅਤੇ ਐਕਸਪੋਰਟ ’ਚ ਰੁਕਾਵਟਾਂ ਨੂੰ ਘੱਟ ਕਰਨ ਲਈ ਸਮਝੌਤਾ ਹੈ। ਇਸ ਐਗਰੀਮੈਂਟ ਨਾਲ ਬਿਜ਼ਨੈੱਸ ਕਰਨ ਵਾਲੇ ਦੋਹਾਂ ਦੇਸ਼ਾਂ ਨੂੰ ਫਾਇਦਾ ਹੁੰਦਾ ਹੈ।

Add a Comment

Your email address will not be published. Required fields are marked *