ਦੇਸ਼ ‘ਚ ਚੀਨ ਦੇ ਬਿਜ਼ਨੈੱਸ ਬੰਦ ਕਰ ਰਿਹੈ ਪਾਕਿਸਤਾਨ, ਫ਼ੈਸਲੇ ਦੇ ਪਿੱਛੇ ਲੁੱਕੀ ਵੱਡੀ ਚਾਲ

ਪਾਕਿਸਤਾਨ ਦਾ ਇਕ ਸਭ ਤੋਂ ਭਰੋਸੇਮੰਦ ਦੋਸਤ ਹੋਣ ਦੇ ਬਾਵਜੂਦ ਹਾਲ ਦੇ ਦਿਨਾਂ ‘ਚ ਚੀਨ ਅਤੇ ਪਾਕਿਸਤਾਨ ‘ਚ ਦਰਾਰ ਆਉਣ ਲੱਗੀ ਹੈ। ਕਾਰਨ ਹੈ ਕਿ ਪਾਕਿਸਤਾਨ ‘ਚ ਚੀਨੀ ਨਾਗਰਿਕਾਂ ‘ਤੇ ਹਮਲੇ ਅਤੇ ਉਨ੍ਹਾਂ ਦੇ ਨਾਲ ਕੁੱਟਮਾਰ ਤੋਂ ਬਾਅਦ ਬੀਜਿੰਗ ਵਲੋਂ ਸਖ਼ਤੀ ਦਿਖਾਉਣਾ। ਇਸ ਦੌਰਾਨ ਪਾਕਿਸਤਾਨ ਨੇ ਚੀਨ ਦੇ ਬਿਜ਼ਨੈੱਸ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਕਰਾਚੀ ਪੁਲਸ ਨੇ ਸ਼ਹਿਰ ‘ਚ ਚਾਰ ਨਾਗਰਿਕਾਂ ਵਲੋਂ ਚਲਾਏ ਜਾਣ ਵਾਲੇ ਬਿਜ਼ਨੈੱਸ ਨੂੰ ਅਸਥਾਈ ਰੂਪ ਨਾਲ ਬੰਦ ਕਰਨ ਦਾ ਫ਼ੈਸਲਾ ਲਿਆ ਹੈ। 

ਹਾਲ ਹੀ ‘ਚ ਪਾਕਿਸਤਾਨ ‘ਚ ਚੀਨੀ ਨਾਗਰਿਕ ਵਲੋਂ ਅੱਲਾਹ ਦਾ ਮਜ਼ਾਕ ਉਡਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਪਾਕਿਸਤਾਨ ਵਲੋਂ ਲਿਆ ਗਿਆ ਇਸ ਤਰ੍ਹਾਂ ਦਾ ਫ਼ੈਸਲਾ ਦੋਵਾਂ ਦੇਸ਼ਾਂ ਦੇ ਵਿਚਾਲੇ ਖਟਾਸ ਪੈਦਾ ਕਰ ਸਕਦਾ ਹੈ। ਚੀਨ ਨੇ ਪਾਕਿਸਤਾਨ ‘ਚ ਵਿਗੜਦੀ ਸੁਰੱਖਿਆ ਸਥਿਤੀ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ‘ਚ ਚੀਨੀ ਦੂਤਾਵਾਸ ਨੇ ਕਾਂਸੁਲਰ ਸੈਕਸ਼ਨ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਸੀ। ਚੀਨ ਨੇ ਆਪਣੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਵੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਚੀਨ ਦੀਆਂ ਕਈ ਅਪੀਲਾਂ ਅਤੇ ਚਿਤਾਵਨੀਆਂ ਦੇ ਬਾਵਜੂਦ, ਪਾਕਿਸਤਾਨ ਅਧਿਕਾਰੀਆਂ ਨੇ ਪਾਕਿਸਤਾਨ ‘ਚ ਰਹਿਣ ਵਾਲੇ ਚੀਨੀ ਨਾਗਰਿਕਾਂ ਦੇ ਜੀਵਨ ਦੀ ਸੁਰੱਖਿਆ ਲਈ ਇਕ ਉਦਾਸੀਨ ਰਵੱਈਆ ਦਿਖਾਇਆ ਹੈ। 

ਰਿਪੋਰਟ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਚੀਨੀ ਨਾਗਰਿਕਾਂ ਦੇ ਬਿਜ਼ਨੈੱਸ ਵਾਰ-ਵਾਰ ਬੰਦ ਕਰਵਾ ਕੇ ਬੀਜਿੰਗ ‘ਦੇ ਆਪਣੇ ਵੱਡੇ ਕਰਜ਼ ਨੂੰ ਮੁਆਫ਼ ਕਰਨ ਜਾਂ ਉਨ੍ਹਾਂ ਨੂੰ ਚੁਕਾਉਣ ਦੀ ਸਮੇਂ ਮੀਮਾ ਵਧਾਉਣ ਦਾ ਦਬਾਅ ਬਣਾਉਣਾ ਚਾਹੁੰਦੀ ਹੈ। ਇਸ ਲਈ ਸ਼ਰੀਫ ਸਰਕਾਰ ਚੀਨ ਦੇ ਵਪਾਰ ਨੂੰ ਪ੍ਰਭਾਵਿਤ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੀ। ਪਾਕਿਸਤਾਨ ‘ਚ ਪਹਿਲਾਂ ਹੀ ਕਈ ਅੱਤਵਾਦੀ ਸੰਗਠਨ ਚੀਨੀ ਨਾਗਰਿਕਾਂ ਅਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਉਨ੍ਹਾਂ ਦੀ ਇਹ ਕੋਸ਼ਿਸ਼ ਅਜੇ ਵੀ ਜਾਰੀ ਹੈ। 
ਦੂਜੇ ਪਾਸੇ ਪਾਕਿਸਤਾਨ ਦੇ ਕਈ ਨਾਗਰਿਕਾਂ ਨੂੰ ਸ਼ੱਕ ਹੈ ਕਿ ਚੀਨ ਉਨ੍ਹਾਂ ਦੇ ਦੇਸ਼ ‘ਚ ਆਰਥਿਕ ਗਤੀਵਿਧੀਆਂ ਵਧਾ ਕੇ ਉਨ੍ਹਾਂ ਦੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ, ਡਰੈਗਨ ਇਸ ਦੇ ਮਹੱਤਵਪੂਰਣ ਸਰੋਤਾਂ ਅਤੇ ਆਰਥਿਕ ਨਿਵੇਸ਼ਾਂ ਨੂੰ ਵੀ ਹੜੱਪਣ ਦੀ ਸਾਜ਼ਿਸ਼ ਰਚ ਰਿਹਾ ਹੈ। ਅਜਿਹੇ ‘ਚ ਪਾਕਿਸਤਾਨ ਦੀ ਸਰਕਾਰ ਅਤੇ ਪ੍ਰਸ਼ਾਸਨ ਲਈ ਲੋਕਾਂ ‘ਚ ਵਧ ਰਹੀਆਂ ਚੀਨ ਵਿਰੋਧੀ ਭਾਵਨਾਵਾਂ ਨੂੰ ਰੋਕਣਾ ਬਹੁਤ ਮੁਸ਼ਕਲ ਹੋ ਗਿਆ ਹੈ। ਨਤੀਜੇ ਵਜੋਂ ਪੁਲਸ ਮਾਮੂਲੀ ਅਲਰਟ ‘ਤੇ ਵੀ ਚੀਨੀ ਨਾਗਰਿਕਾਂ ਅਤੇ ਇਸ ਦੀਆਂ ਸੰਸਥਾਵਾਂ ਪ੍ਰਤੀ ਜੋਸ਼ ਨਾਲ ਕੰਮ ਕਰ ਰਹੀ ਹੈ। ਹਾਲਾਂਕਿ, ਇਸ ਨਾਲ ਫ਼ਾਇਦੇ ਦੀ ਬਜਾਏ ਜ਼ਿਆਦਾ ਨੁਕਸਾਨ ਹੋ ਰਿਹਾ ਹੈ।

Add a Comment

Your email address will not be published. Required fields are marked *