ਭਿਆਨਕ ਸੜਕ ਹਾਦਸੇ ਨੇ ਘਰਾਂ ’ਚ ਪੁਆਏ ਵੈਣ, 2 ਸਕੇ ਭਰਾਵਾਂ ਸਮੇਤ 3 ਦੀ ਦਰਦਨਾਕ ਮੌਤ

ਲੋਪੋਕੇ –ਬੀਤੀ ਰਾਤ ਇਕ ਦਰਦਨਾਕ ਸੜਕ ਹਾਦਸੇ ’ਚ 2 ਸਕੇ ਭਰਾਵਾਂ ਸਮੇਤ 3 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੁੱਖਾ ਸਿੰਘ (30), ਸਾਜਨ ਸਿੰਘ (25) ਪੁੱਤਰ ਸੁੱਚਾ ਸਿੰਘ (ਸਕੇ ਭਰਾ) ਅਤੇ ਕੁਲਦੀਪ ਸਿੰਘ (25) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਸਾਰੰਗੜਾ ਦੇਰ ਰਾਤ ਅੰਮ੍ਰਿਤਸਰ ਤੋਂ ਵਾਪਸ ਪਰਤ ਰਹੇ ਸਨ ਤਾਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ ’ਚ ਆ ਗਏ। ਹਾਦਸੇ ’ਚ ਤਿੰਨਾਂ ਨੌਜਵਾਨਾਂ ਦੇ ਸਿਰ ’ਚ ਗੰਭੀਰ ਸੱਟਾਂ ਵੱਜੀਆਂ।

ਇਨ੍ਹਾਂ ’ਚੋਂ ਕੁਲਦੀਪ ਸਿੰਘ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ, ਜਦਕਿ ਸਥਾਨਕ ਲੋਕਾਂ ਵੱਲੋਂ ਸੁੱਖਾ ਸਿੰਘ ਅਤੇ ਸਾਜਨ ਸਿੰਘ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਵਰਣਨਯੋਗ ਹੈ ਕਿ ਸੁੱਖਾ ਸਿੰਘ ਅਤੇ ਸਾਜਨ ਸਿੰਘ ਦੋਵੇਂ ਸਕੇ ਭਰਾ ਘਰ ਦੇ ਕਮਾਊ ਸਨ ਅਤੇ ਕੁਲਦੀਪ ਸਿੰਘ ਨਾਲ ਭਰਾਵਾਂ ਵਰਗੇ ਨੇੜਲੇ ਸਬੰਧ ਰੱਖਦੇ ਸਨ।

Add a Comment

Your email address will not be published. Required fields are marked *