ਸ਼ੂਟਰ ਨੂੰ ਗ੍ਰਿਫ਼ਤਾਰ ਕਰਨ ਗਈ ATS ਟੀਮ ‘ਤੇ ਚੱਲੀਆਂ ਗੋਲ਼ੀਆਂ

 ਝਾਰਖੰਡ ਦੇ ਰਾਮਗੜ੍ਹ ਜੇਲ੍ਹ ਵਿਚ  ਬੰਦ ਅਮਨ ਸਾਹੂ ਗਿਰੋਹ ਦੇ ਮੁਲਜ਼ਮ ਨੂੰ ਫੜਨ ਗਏ ਡੀ.ਐੱਸ.ਪੀ. ਨੀਰਜ ਕੁਮਾਰ ਤੇ ਪੁਲਸ ਪਾਰਟੀ ਨੂੰ ਮੁਲਜ਼ਮਾਂ ਨੇ ਗੋਲ਼ੀ ਮਾਰ ਦਿੱਤੀ। ਘਟਨਾ ਰਾਮਗੜ੍ਹ ਜ਼ਿਲ੍ਹੇ ਦੇ ਪਤਰਾਤੂ ਥਾਣਾ ਖੇਤਰ ਸਥਿਤ ਤੇਰਪਾ ਵਿਚ ਸੋਮਵਾਰ ਰਾਤ ਨੂੰ ਵਾਪਰੀ। ਜਾਣਕਾਰੀ ਮੁਤਾਬਕ, ਏ.ਟੀ.ਐੱਸ. ਦੇ ਡੀ.ਐੱਸ.ਪੀ. ਨੀਰਜ ਕੁਮਾਰ ਦੀ ਅਗਵਾਈ ਵਿਚ ਟੀਮ ਅਮਨ ਸਾਹੂ ਗਿਰੋਹ ਨਾਲ ਜੁੜੇ ਸ਼ੂਟਰ ਨੂੰ ਗ੍ਰਿਫ਼ਤਾਰ ਕਰਨ ਗਈ ਸੀ। ਪਤਰਾਤੂ ਥਾਣਾ ਖੇਤਰ ਦੇ ਤੇਰਪਾ ਵਿਚ ਅਮਨ ਸਾਹੂ ਗਿਰੋਹ ਦੇ ਨਾਲ ਮੁੱਠਭੇੜ ਵਿਚ ਏ.ਟੀ.ਐੱਸ. ਦੇ ਡੀ.ਐੱਸ.ਪੀ. ਨੀਰਜ ਕੁਮਾਰ ਤੇ ਇਕ ਜਵਾਨ ਨੂੰ ਗੋਲ਼ੀ ਲੱਗ ਗਈ। ਦੋਵਾਂ ਨੂੰ ਗੰਭੀਰ  ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।

Add a Comment

Your email address will not be published. Required fields are marked *