ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਹੋਟਲਾਂ, ਮੈਰਿਜ ਪੈਲੇਸਾਂ ਤੇ ਰਿਜ਼ਾਰਟਸ ’ਚ ਸ਼ਰਾਬ ਦੀ ਵਿਕਰੀ ਦੇ ਰੇਟ ਕੀਤੇ ਫਿਕਸ

ਜਲੰਧਰ –ਪੰਜਾਬ ਸਰਕਾਰ ਦੀ ਅਗਵਾਈ ’ਚ ਐਕਸਾਈਜ਼ ਵਿਭਾਗ ਨੇ ਪੰਜਾਬ ’ਚ ਪਹਿਲੀ ਵਾਰ ਵੱਡਾ ਫ਼ੈਸਲਾ ਲੈਂਦੇ ਹੋਏ ਹੋਟਲਾਂ, ਮੈਰਿਜ ਪੈਲੇਸਾਂ ਅਤੇ ਰਿਜ਼ਾਰਟਸ ਆਦਿ ਵਿਚ ਵਿਆਹ-ਸ਼ਾਦੀ ਅਤੇ ਹੋਰ ਆਯੋਜਨਾਂ ਲਈ ਸ਼ਰਾਬ ਦੀ ਵਿਕਰੀ ਲਈ ਰੇਟ ਲਿਸਟ ਨਿਰਧਾਰਿਤ ਕੀਤੀ ਹੈ। ਇਸ ਕਾਰਨ ਹੁਣ ਲੋਕਾਂ ਨੂੰ ਪ੍ਰੋਗਰਾਮਾਂ ਦੇ ਆਯੋਜਨ ਦੌਰਾਨ ਵਾਜਿਬ ਰੇਟਾਂ ’ਤੇ ਸ਼ਰਾਬ ਮੁਹੱਈਆ ਹੋ ਸਕੇਗੀ। ਵਿਭਾਗ ਵੱਲੋਂ ਭਾਰਤ ਵਿਚ ਵਿਕਰੀ ਹੋਣ ਵਾਲੀ ਸ਼ਰਾਬ ਦੇ ਨਾਲ-ਨਾਲ ਵਿਦੇਸ਼ੀ ਬ੍ਰਾਂਡ, ਵਾਈਨ, ਜਿਨ, ਵੋਦਕਾ ਆਦਿ ਦੀ ਸੂਚੀ ਜਾਰੀ ਕੀਤੀ ਗਈ। ਐਕਸਾਈਜ਼ ਵਿਭਾਗ ਵੱਲੋਂ ਜਾਰੀ ਪੱਤਰ ਨੰਬਰ ਸੰਯੁ. ਕਮਿ. (ਆਬਕਾਰੀ) 23/12-12 ਜ਼ਰੀਏ ਜਾਰੀ ਕੀਤੇ ਗਏ ਪੱਤਰ ’ਚ ਦੱਸਿਆ ਗਿਆ ਹੈ ਕਿ ਸਾਲ 2023-24 ਲਈ ਵਿਭਾਗ ਵੱਲੋਂ ਫਿਕਸ ਕੀਤੇ ਗਏ ਰੇਟਾਂ ਮੁਤਾਬਕ ਸ਼ਰਾਬ ਦੀ ਵਿਕਰੀ ਕੀਤੀ ਜਾਵੇਗੀ। ਪੱਤਰ ’ਚ ਪ੍ਰਤੀ ਪੇਟੀ ਦੇ ਹਿਸਾਬ ਨਾਲ ਵੱਧ ਤੋਂ ਵੱਧ ਮੁੱਲ ’ਤੇ ਵਿਕਰੀ ਦੇ ਰੇਟ ਦੱਸੇ ਗਏ ਹਨ, ਜੋ ਇਸ ਤਰ੍ਹਾਂ ਹਨ :

ਇਸ ’ਚ ਸੋਲਨ ਨੰਬਰ 1, ਗਰੀਨ ਲੇਬਲ, ਏ. ਸੀ. ਪੀ., ਬਲਿਊ ਡਾਇਮੰਡ, ਓਲਡ ਮੋਂਕ ਰਮ, ਪਾਨ ਬਨਾਰਸੀ, ਰੋਮਨਵ ਵੋਦਕਾ, ਡੀ. ਐੱਸ. ਪੀ. ਬਲੈਕ, ਬਲਿਊ ਕਾਰਪੇਟ, ਸਿਲਵਰ ਮੂਨ ਡਿਊਟ, ਮਾਸਟਰ ਮੂਮੈਂਟ, ਪਾਰਟੀ ਸਪੈਸ਼ਲ, ਗ੍ਰਾਂਡ ਅਫੇਅਰ, ਈਵਨਿੰਗ ਮੂਮੈਂਟ, ਰਾਇਲ ਜਰਨਲ, ਆਫਿਸਰਜ਼ ਚੁਆਇਸ, ਬਲੈਕ ਹਾਰਸ, ਕਿੰਗ ਗੋਲਡ, ਬਲੈਕ ਡਾਇਗਰ ਆਦਿ ਦੀ ਪੇਟੀ 3500 ਰੁਪਏ ਵੱਧ ਤੋਂ ਵੱਧ ਰੇਟ ’ਤੇ ਮਿਲ ਸਕੇਗੀ।

ਇਸੇ ਤਰ੍ਹਾਂ ਇੰਪੀਰੀਅਲ ਬਲਿਊ, ਮੈਕਡਾਵਲ ਨੰਬਰ 1, ਓ. ਸੀ. ਬਲਿਊ, ਮੈਕਡਾਵਲ ਲਗਜ਼ਰੀ, ਪਟਿਆਲਾ ਪੈੱਗ, ਡਿਸਕਵਰੀ, ਸੋਲਨ ਨੰਬਰ 1, ਰਸ਼ੀਅਨ ਨਾਈਟ, ਵਾਈਟ ਐਂਡ ਬਲਿਊ ਦੀ ਪੇਟੀ 4500 ਰੁਪਏ ਵਿਚ ਮੁਹੱਈਆ ਹੋਵੇਗੀ। ਬਲੈਂਡਰ ਪ੍ਰਾਈਟ, ਸਿਗਨੇਚਰ, ਪੀਟਰ ਸਕਾਚ, ਸਮੀਰਨ ਆਫ ਵੋਦਕਾ, ਬਕਾਰਡੀ ਰਮ, ਰਾਕਪਾਡ, ਕਲਾਸਿਕ, ਰਾਕਡਵ, ਸਟਰਲਿੰਗ ਬੀ-10, ਸਟਾਰ ਵਾਕਰ, ਗੋਲਫਰ ਸ਼ਾਟ, ਓਲਡਮਾਕ ਸੁਪਰੀਮ ਦੀ ਪੇਟੀ 8000 ਦੇ ਵੱਧ ਤੋਂ ਵੱਧ ਰੇਟ ’ਤੇ ਮਿਲ ਸਕੇਗੀ।

ਐਂਟੀਕਿਊਟੀ ਬਲਿਊ, ਬਲੈਂਡਰ ਰਿਜ਼ਰਵ, ਰਾਕਫੋਰਡ ਰਿਜ਼ਰਵ, ਸਿਗਨੇਚਰ (ਪੀ), ਓਲਡਮੋਂਕ ਲੀਜੈਂਡ, ਓਕਸਮਿਥ ਗੋਲਡ ਦੀ ਪੇਟੀ 9000 ਰੁਪਏ, ਵੈਟ 69, ਪਾਸਪੋਰਟ, ਸੂਲਾ ਵਾਈਨ ਦਾ ਰੇਟ 10000 ਵੱਧ ਤੋਂ ਵੱਧ ਫਿਕਸ ਕੀਤਾ ਗਿਆ ਹੈ। ਉਥੇ ਹੀ 100 ਪਾਈਪਰ, ਬਲੈਕ ਐਂਡ ਵ੍ਹਾਈਟ, ਓਲਡ ਸਮੱਗਲਰ, ਲਾਸਨ, ਡੈਵਰਸ ਵਾਈਟ ਲੇਬਲ, ਜੈਕਾਬ ਕ੍ਰੇਕਵਾਈਨ 12000 ਰੁਪਏ, ਜਦੋਂ ਕਿ ਬਲੈਕ ਡਾਗ ਸੈਂਚੁਰੀ, ਟੀਚਰ ਹਾਈਲੈਂਡ, ਸਮਥਿੰਗ ਸਪੈਸ਼ਲ ਦੀ ਪੇਟੀ 13000 ਰੁਪਏ ਵਿਚ ਮਿਲ ਸਕੇਗੀ।

ਰੈੱਡ ਲੇਬਲ, ਏਬਸਲੂਡ ਵੋਦਕਾ, ਬੈਲੇਂਟਾਈਨ, ਬਲੈਕ ਐਂਡ ਵ੍ਹਾਈਟ (12 ਸਾਲ), ਜੀਮ ਬੇਮ, ਜਾਂਪਾ ਵਾਈਨ ਚੈਂਪੀਅਨ ਦੇ ਰੇਟ 15000 ਰੁਪਏ ਪੇਟੀ ਰਹਿਣਗੇ। ਬਲੈਕ ਡਾਗ ਗੋਲਡ, 100 ਪਾਈਪਰ (12) ਸਾਲ, ਟੀਚਰਸ 50, ਜੈਮਸੰਜ਼ ਕੈਨੇਡੀਅਨ ਕਲੱਬ, ਟੀਚਰਜ਼ ਰਿਜਨਲ, ਕੈਮੀਨੋ ਟਕੀਲਾ, ਸੂਜਾ ਟਕੀਲਾ, ਸ਼ਾਂਬੁਕਾ, ਜੇ. ਐਂਡ ਬੀ. ਰੇਅਰ ਦੀ ਪੇਟੀ ਦਾ ਭਾਅ 19800 ਰੁਪਏ ਵੱਧ ਤੋਂ ਵੱਧ ਤੈਅ ਹੋਇਆ।

ਉਥੇ ਹੀ ਸ਼ਿਵਾਸ ਰੀਗਲ, ਜੇ. ਡਬਲਯੂ. ਬਲੈਕ ਲੇਬਲ, ਟੀਚਰਸ ਗੋਲਡਨ, ਏਰਡਮੋਰ, ਬੈਲਵੇਡਰਾ ਵੋਦਕਾ ਦਾ ਰੇਟ 28600, ਜਦੋਂ ਕਿ ਜੇਲੀਨਵੀਟ (12 ਸਾਲ), ਗਲੈਂਡਫੀਡੀਚ (12 ਸਾਲ), ਜੈਕ ਡੈਨੀਅਲ, ਡਬਲ ਬਲੈਕ, ਸਿਰੋਕ ਵੋਦਕਾ, ਲੇਪਹਰੋਏਗ (10 ਸਾਲ), ਮੰਕੀ ਸ਼ੋਲਡਰਜ਼, ਗ੍ਰੇ-ਗੋਸ ਵੋਦਕਾ ਦਾ ਰੇਟ 3500 ਰੁਪਏ ਪੇਟੀ ਤੈਅ ਹੋਇਆ ਹੈ। ਇਸੇ ਤਰ੍ਹਾਂ ਜੇ. ਡਬਲਯੂ. ਗੋਲਡ ਲੇਬਲ ਰਿਜ਼ਰਵ, ਟੈਲਿਸਕਰ, ਸਿੰਗਲਟੋਨ, ਗਰਲੀਨ (15 ਸਾਲ), ਸ਼ਿਵਾਸ ਰੀਗਲ (18 ਸਾਲ) ਦਾ ਭਾਅ 14000 ਰੁਪਏ ਪੇਟੀ ਤੈਅ ਹੋਇਆ ਹੈ। ਉਪਰੋਕਤ ਰੇਟਾਂ ਤੋਂ ਵੱਧ ਕੀਮਤ ’ਤੇ ਵਿਕਰੀ ਕਰਨ ’ਤੇ ਰੋਕ ਰਹੇਗੀ। ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।

Add a Comment

Your email address will not be published. Required fields are marked *