ਆਰਐੱਸਐੱਸ ਨਾਲ ਜੁੜੇ ਮਾਣਹਾਨੀ ਕੇਸ ’ਚ ਰਾਹੁਲ ਨੂੰ ਪੇਸ਼ੀ ਤੋਂ ਪੱਕੀ ਛੋਟ

ਠਾਣੇ, 15 ਅਪਰੈਲ-: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਅਦਾਲਤ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਮਾਣਹਾਨੀ ਕੇਸ ਵਿਚ ਪੇਸ਼ ਹੋਣ ਤੋਂ ਸਥਾਈ ਤੌਰ ’ਤੇ ਛੋਟ ਦੇ ਦਿੱਤੀ ਹੈ। ਇਹ ਕੇਸ ਰਾਹੁਲ ਖ਼ਿਲਾਫ਼ ਇਕ ਆਰਐਸਐੱਸ ਅਹੁਦੇਦਾਰ ਵੱਲੋਂ ਕੀਤਾ ਗਿਆ ਸੀ। ਭਿਵੰਡੀ ਦੇ ਜੁਡੀਸ਼ੀਅਲ ਮੈਜਿਸਟਰੇਟ (ਫਸਟ ਕਲਾਸ) ਲਕਸ਼ਮੀਕਾਂਤ ਸੀ ਵਾਡੀਕਰ ਨੇ ਅੱਜ ਗਾਂਧੀ ਦੇ ਵਕੀਲ ਨਾਰਾਇਣ ਅਈਅਰ ਦੀ ਅਰਜ਼ੀ ਉਤੇ ਸੁਣਵਾਈ ਕੀਤੀ। ਅਦਾਲਤ ਦਾ ਪੱਖ ਸੀ ਕਿ ਕਾਂਗਰਸ ਆਗੂ ਨੂੰ ਪੇਸ਼ੀ ਤੋਂ ਪੱਕੇ ਤੌਰ ਉਤੇ ਛੋਟ ਦਿੱਤੀ ਜਾਣੀ ਚਾਹੀਦੀ ਹੈ। ਆਰਐੱਸਐੱਸ ਵਰਕਰ ਰਾਜੇਸ਼ ਕੁੰਟੇ ਵੱਲੋਂ ਦਾਇਰ ਕੇਸ ਵਿਚ ਅਦਾਲਤ ਹੁਣ 3 ਜੂਨ ਨੂੰ ਸਬੂਤਾਂ ਨੂੰ ਦਰਜ ਕਰੇਗੀ। ਇਹ ਮੁਕੱਦਮਾ ਕੁੰਟੇ ਨੇ 2014 ਵਿਚ ਦਰਜ ਕਰਾਇਆ ਸੀ। ਉਨ੍ਹਾਂ ਮੈਜਿਸਟਰੇਟ ਕੋਰਟ ਵਿਚ ਪ੍ਰਾਈਵੇਟ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਰਾਹੁਲ ਨੇ ਆਪਣੇ ਇਕ ਭਾਸ਼ਣ ਵਿਚ ਮਹਾਤਮਾ ਗਾਂਧੀ ਦੀ ਹੱਤਿਆ ਲਈ ਸੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਤੇ ਇਸ ਨਾਲ ਸੰਘ ਦੀ ਸਾਖ਼ ਨੂੰ ਸੱਟ ਵੱਜੀ ਹੈ। ਰਾਹੁਲ ਇਸ ਤੋਂ ਪਹਿਲਾਂ ਜੂਨ 2018 ਵਿਚ ਅਦਾਲਤ ਵਿਚ ਪੇਸ਼ ਹੋਏ ਸਨ ਤੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ।

Add a Comment

Your email address will not be published. Required fields are marked *