ਓਮਾਨ ਦੇ ਨਵਾਬ ਸੈਦ ਨੇ CM ਖੱਟੜ ਨੂੰ ਕਿਹਾ, “ਫੂਡ ਗਰੇਨ ਦਾ ਨਿਰਯਾਤ ਕਰੇ ਹਰਿਆਣਾ”

ਚੰਡੀਗੜ੍ਹ : ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ‘ਤੇ ਓਮਾਨ ਦੇ ਨਵਾਬ ਸਈਅਦ ਬਾਰਘਾਸ਼ ਸੈਦ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਸਮੇਂ ਸਟੀਲ ਕਾਰੋਬਾਰੀ ਮੋਨੀਸ਼ ਬਹਿਲ ਵੀ ਹਾਜ਼ਰ ਸਨ। ਨਵਾਬ ਸੈਦ ਨੇ ਕਿਹਾ ਕਿ ਹਰਿਆਣਾ ਨੂੰ ਆਪਣੇ ਇੱਥੇ ਉੱਗਣ ਵਾਲੇ ਫੂਡ ਗਰੇਨ ਨੂੰ ਖੁੱਲ੍ਹ ਕੇ ਨਿਰਯਾਤ ਕਰਨਾ ਚਾਹੀਦਾ ਹੈ, ਜਿਸ ਵਿਚ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਕਰਾਂਗੇ। ਉਨ੍ਹਾਂ ਕਿਹਾ ਕਿ ਭਾਰਤ ਦੇ ਜਿਹੜੇ ਕੁਸ਼ਲ ਨੌਜਵਾਨ ਓਮਾਨ ਆ ਰਹੇ ਹਨ, ਉਨ੍ਹਾਂ ਲਈ ਰੋਜ਼ਗਾਰ ਦੇ ਪੂਰੇ ਮੌਕੇ ਮੁਹੱਈਆ ਕਰਵਾਏ ਜਾਣਗੇ। ਮੀਟਿੰਗ ਵਿਚ ਸਟੀਲ ਕਾਰੋਬਾਰ ‘ਚ ਉਨ੍ਹਾਂ ਦੇ ਪਾਰਟਨਰ ਮੋਨੀਸ਼ ਬਹਿਲ ਨੇ ਕਿਹਾ ਕਿ ਨਵਾਬ ਨਾਲ ਮਿਲ ਕੇ ਕੰਮ ਕਰਦੇ ਹੋਏ ਉਨ੍ਹਾਂ ਨੂੰ ਅਜੇ 2 ਸਾਲ ਦਾ ਸਮਾਂ ਹੀ ਹੋਇਆ ਹੈ ਜਿਸ ਵਿਚ ਉਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ ਓਮਾਨ ਦੇ ਸੁਲਤਾਨ ਭਾਰਤ ਦੇ ਲੋਕਾਂ ਲਈ ਬਹੁਤ ਪਾਜ਼ੇਟਿਵ ਸੋਚ ਰੱਖਦੇ ਹਨ। 

ਖੱਟੜ ਨੇ ਸ਼ਾਹੀ ਪਰਿਵਾਰ ਦੇ ਮੈਂਬਰ ਨਵਾਬ ਸਈਅਦ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਆਸ ਜਤਾਈ ਕਿ ਆਉਣ ਵਾਲੇ ਸਮੇਂ ‘ਚ ਫੂਡ ਗਰੇਨ ਦੇ ਓਮਾਨ ‘ਚ ਮਾਹਿਰਾਂ ਤੋਂ ਕਿਸਾਨਾਂ ਨੂੰ ਖੁਸ਼ਹਾਲੀ ਦੇ ਨਵੇਂ ਮੌਕੇ ਮਿਲਣਗੇ।

Add a Comment

Your email address will not be published. Required fields are marked *