ਯਾਤਰੀ ਵਾਹਨਾਂ ਦੀ ਵਿਕਰੀ ਮਾਰਚ ’ਚ 4.7 ਫੀਸਦੀ ਵਧ ਕੇ 2,92,030 ਇਕਾਈ ’ਤੇ

ਨਵੀਂ ਦਿੱਲੀ–ਯਾਤਰੀ ਵਾਹਨਾਂ ਦੀ ਘਰੇਲੂ ਥੋਕ ਵਿਕਰੀ ਮਾਰਚ ’ਚ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੀ ਤੁਲਣਾ ’ਚ 4.7 ਫੀਸਦੀ ਵਧ ਕੇ 2,92,030 ਇਕਾਈ ਰਹੀ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਜ਼ (ਸਿਆਮ) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਮਾਰਚ ’ਚ ਯਾਤਰੀ ਵਾਹਨਾਂ ਦੀ ਵਿਕਰੀ 2,79,525 ਇਕਾਈ ਰਹੀ ਸੀ। ਸਿਆਮ ਨੇ ਕਿਹਾ ਕਿ ਪਿਛਲੇ ਮਹੀਨੇ ਘਰੇਲੂ ਬਾਜ਼ਾਰ ’ਚ ਦੋਪਹੀਆ ਵਾਹਨਾਂ ਦੀ ਵਿਕਰੀ 12,90,553 ਇਕਾਈ ਰਹੀ ਜਦ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 11,98,825 ਇਕਾਈ ਸੀ।

ਪਿਛਲੇ ਮਹੀਨੇ ਵਾਹਨਾਂ ਦੀ ਕੁੱਲ ਥੋਕ ਵਿਕਰੀ 16,37,048 ਇਕਾਈ ਰਹੀ ਜਦ ਕਿ ਮਾਰਚ 2022 ’ਚ 15,10,534 ਵਾਹਨ ਵਿਕੇ ਸਨ। 31 ਮਾਰਚ ਨੂੰ ਸਮਾਪਤ ਵਿੱਤੀ ਸਾਲ ’ਚ ਯਾਤਰੀ ਵਾਹਨਾਂ ਦੀ ਘਰੇਲੂ ਬਾਜ਼ਾਰ ’ਚ ਵਿਕਰੀ ਵਧ ਕੇ 38,90,114 ਇਕਾਈ ਰਹੀ ਜਦ ਕਿ 2021-22 ’ਚ ਇਹ 30,69,523 ਇਕਾਈ ਸੀ। ਸਿਆਮ ਨੇ ਕਿਹਾ ਕਿ 2022-23 ’ਚ ਦੋਪਹੀਆ ਵਾਹਨਾਂ ਦੀ ਥੋਕ ਵਿਕਰੀ 1,58,62,087 ਇਕਾਈ ਰਹੀ ਜਦ ਕਿ 2021-22 ’ਚ ਇਹ 1,35,70,008 ਇਕਾਈ ਸੀ। ਵਿੱਤੀ ਸਾਲ 2022-23 ’ਚ ਵੱਖ-ਵੱਖ ਸ਼੍ਰੇਣੀਆਂ ’ਚ ਵਾਹਨਾਂ ਦੀ ਕੁੱਲ ਵਿਕਰੀ ਵਧ ਕੇ 2,12,04,162 ਇਕਾਈ ’ਤੇ ਪਹੁੰਚ ਗਈ ਜੋ 2021-22 ’ਚ 1,76,17,606 ਇਕਾਈ ਸੀ।

Add a Comment

Your email address will not be published. Required fields are marked *