ਲਿੰਡਾ ਯਾਕਾਰਿਨੋ ਬਣੀ ਟਵਿੱਟਰ ਦੀ ਨਵੀਂ CEO, ਐਲਨ ਮਸਕ ਨੇ ਕੀਤਾ ਐਲਾਨ

ਦੁਨੀਆ ਦੇ ਦਿੱਗਜ ਅਰਬਪਤੀਆਂ ‘ਚੋਂ ਇਕ ਐਲਨ ਮਸਕ (Elon Musk) ਨੇ ਟਵਿੱਟਰ ਦੇ ਨਵੇਂ ਸੀਈਓ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਹੁਣ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਦੀ ਕਮਾਨ ਇਕ ਔਰਤ ਦੇ ਹੱਥਾਂ ‘ਚ ਹੋਵੇਗੀ। ਐਲਨ ਮਸਕ ਨੇ ਐਲਾਨ ਕੀਤਾ ਹੈ ਕਿ ਲਿੰਡਾ ਯਾਕਾਰਿਨੋ (Linda Yaccarino) ਟਵਿੱਟਰ ਦੀ ਨਵੀਂ CEO ਹੋਵੇਗੀ। ਲਿੰਡਾ ਨੂੰ ਵਿਗਿਆਪਨ ਉਦਯੋਗ ਦਾ ਡੂੰਘਾ ਗਿਆਨ ਹੈ।

ਮਸਕ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, “ਮੈਂ ਟਵਿੱਟਰ ਦੇ ਨਵੇਂ ਸੀਈਓ ਵਜੋਂ ਲਿੰਡਾ ਯਾਕਾਰਿਨੋ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਾਂ। ਉਨ੍ਹਾਂ ਕਿਹਾ, “ਯਾਕਾਰਿਨੋ ਮੁੱਖ ਤੌਰ ‘ਤੇ ਕਾਰੋਬਾਰੀ ਸੰਚਾਲਨ ‘ਤੇ ਧਿਆਨ ਕੇਂਦਰਿਤ ਕਰੇਗੀ, ਜਦੋਂ ਕਿ ਮੈਂ ਉਤਪਾਦ ਡਿਜ਼ਾਈਨ ਅਤੇ ਨਵੀਂ ਟੈਕਨਾਲੋਜੀ ‘ਤੇ ਧਿਆਨ ਦੇਵਾਂਗਾ।”

ਟੈਸਲਾ ਦੇ ਮੁਖੀ ਨੇ ਇਕ ਟਵੀਟ ਵਿੱਚ ਕਿਹਾ ਕਿ ਉਹ ਟਵਿੱਟਰ ਦੇ ਕਾਰਜਕਾਰੀ ਚੇਅਰਮੈਨ ਅਤੇ ਮੁੱਖ ਟੈਕਨਾਲੋਜੀ ਅਧਿਕਾਰੀ ਵਜੋਂ ਆਪਣੀ ਭੂਮਿਕਾ ਨੂੰ ਜਾਰੀ ਰੱਖਣਗੇ। ਮਸਕ ਲਗਭਗ 6 ਮਹੀਨਿਆਂ ਤੋਂ ਕਹਿ ਰਹੇ ਸਨ ਕਿ ਉਹ ਟਵਿੱਟਰ ਲਈ ਇਕ ਨਵੇਂ ਸੀਈਓ ਦੀ ਤਲਾਸ਼ ਕਰ ਰਹੇ ਹਨ।

ਲਿੰਡਾ ਯਾਕਾਰਿਨੋ ਇਸ ਸਮੇਂ NBC ਯੂਨੀਵਰਸਲ ਲਈ ਗਲੋਬਲ ਐਡਵਰਟਾਈਜ਼ਿੰਗ ਅਤੇ ਪਾਰਟਨਰਸ਼ਿਪ ਦੀ ਪ੍ਰਧਾਨ ਹੈ। ਯਾਕਾਰਿਨੋ ਮੀਡੀਆ ਉਦਯੋਗ ਵਿੱਚ ਇਕ ਜਾਣਿਆ-ਪਛਾਣਿਆ ਚਿਹਰਾ ਹੈ। ਉਹ ਪਿਛਲੇ 20 ਸਾਲਾਂ ਤੋਂ NBC Universal ਨਾਲ ਜੁੜੀ ਹੋਈ ਹੈ ਅਤੇ ਕਈ ਲੀਡਰਸ਼ਿਪ ਰੋਲ ਨਿਭਾ ਚੁੱਕੀ ਹੈ। ਉਹ ਵਰਤਮਾਨ ‘ਚ NBC Universal ਦੀ ਗਲੋਬਲ ਐਡਵਰਟਾਈਜ਼ਿੰਗ ਅਤੇ ਪਾਰਟਨਰਸ਼ਿਪ ਬਿਜ਼ਨੈੱਸ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ। ਇਸ ਤੋਂ ਪਹਿਲਾਂ ਲਿੰਡਾ ਕਈ ਹੋਰ ਵੱਡੇ ਅਹੁਦਿਆਂ ‘ਤੇ ਵੀ ਕੰਮ ਕਰ ਚੁੱਕੀ ਹੈ।

Add a Comment

Your email address will not be published. Required fields are marked *