ਅਰਜੁਨ ਕਪੂਰ ਭਾਰਤ ਲਈ ਕ੍ਰਿਕਟ ਖੇਡਣ ਦਾ ਲੜਕੀ ਦਾ ਸੁਫ਼ਨਾ ਪੂਰਾ ਕਰਨ ਲਈ ਅੱਗੇ ਆਏ

ਮੁੰਬਈ – ਭਾਰਤੀ ਮਹਿਲਾ ਕ੍ਰਿਕਟਰਾਂ ਨੇ ਹਾਲ ਦੇ ਸਮੇਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਅਜਿਹੀ ਹੀ ਇਕ ਕ੍ਰਿਕਟਰ 11 ਸਾਲ ਦੀ ਅਨੀਸ਼ਾ ਰਾਉਤ ਹੈ, ਜੋ ਹਫ਼ਤੇ ਦੇ ਸੱਤੇ ਦਿਨ ਅੱਠ ਘੰਟੇ ਟ੍ਰੇਨਿੰਗ ਲਈ 80 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ। ਉਹ ਇਕ ਪੇਸ਼ੇਵਰ ਕ੍ਰਿਕਟਰ ਬਣਨਾ ਚਾਹੁੰਦੀ ਹੈ ਤੇ ਉਸ ਦਾ ਆਦਰਸ਼ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਹਨ। ਅਰਜੁਨ ਕਪੂਰ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ ਤੇ ਇਸ ਵਾਰ ਉਹ ਅਨੀਸ਼ਾ ਨੂੰ 18 ਸਾਲ ਦੀ ਹੋਣ ਤੱਕ ਉਸ ਦੇ ਸਾਮਾਨ ਦਾ ਸਾਰਾ ਖਰਚਾ ਚੁੱਕ ਕੇ ਸਪਾਂਸਰ ਕਰਨ ਲਈ ਅੱਗੇ ਆਇਆ ਹੈ।

ਪ੍ਰਭਾਤ ਨੇ ਕਿਹਾ ਕਿ ਅਰਜੁਨ ਕਪੂਰ ਨੇ ਰੱਬ ਵਾਂਗ ਅੱਗੇ ਆ ਕੇ ਸਾਨੂੰ ਇਹ ਮਦਦ ਦਿੱਤੀ ਹੈ। ਇਨ੍ਹਾਂ ਨੇ ਮੇਰੇ ਮੋਢਿਆਂ ਦਾ ਭਾਰ ਬਹੁਤ ਘੱਟ ਕਰ ਦਿਤਾ ਹੈ ਤੇ ਮੈਂ ਇਸ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

Add a Comment

Your email address will not be published. Required fields are marked *