‘ਲਾਲ ਸਿੰਘ ਚੱਢਾ’ ਫਲਾਪ, ਉਧਰ ਆਮਿਰ ਦੀ ਯੂ. ਐੱਸ. ਟਰਿੱਪ ’ਤੇ ਜਾਣ ਦੀ ਤਿਆਰੀ!

ਮੁੰਬਈ – ਸੁਪਰਸਟਾਰ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਬਾਕਸ ਆਫਿਸ ਰਿਪੋਰਟ ਨੇ ਮੇਕਰਜ਼ ਤੇ ਸਟਾਰਕਾਸਟ ਨੂੰ ਟੈਂਸ਼ਨ ਦੇ ਰੱਖੀ ਹੈ। 4 ਸਾਲਾਂ ਬਾਅਦ ਆਮਿਰ ਖ਼ਾਨ ਸਕ੍ਰੀਨ ’ਤੇ ਪਰਤੇ ਪਰ ਉਨ੍ਹਾਂ ਦੀ ਫ਼ਿਲਮ ਨਹੀਂ ਚੱਲੀ। ‘ਲਾਲ ਸਿੰਘ ਚੱਢਾ’ ਜਿਥੇ ਬਾਕਸ ਆਫਿਸ ’ਤੇ 12 ਦਿਨਾਂ ’ਚ ਹੀ ਦਮ ਤੋੜਦੀ ਨਜ਼ਰ ਆ ਰਹੀ ਹੈ, ਉਥੇ ਆਮਿਰ ਖ਼ਾਨ ਦੇ ਯੂ. ਐੱਸ. ਟਰਿੱਪ ’ਤੇ ਜਾਣ ਦੀਆਂ ਖ਼ਬਰਾਂ ਹਨ।

ਤੁਸੀਂ ਸੋਚ ਰਹੇ ਹੋਵੋਗੇ ਇਥੇ ‘ਲਾਲ ਸਿੰਘ ਚੱਢਾ’ ਦਾ ਬਾਕਸ ਆਫਿਸ ’ਤੇ ਬੁਰਾ ਹਾਲ ਹੋ ਰਿਹਾ ਹੈ, ਅਜਿਹੇ ’ਚ ਆਮਿਰ ਕਿਵੇਂ ਟਰਿੱਪ ’ਤੇ ਜਾ ਸਕਦੇ ਹਨ? ਤੁਹਾਨੂੰ ਦੱਸ ਦੇਈਏ ਕਿ ਆਮਿਰ ਛੁੱਟੀਆਂ ’ਤੇ ਨਹੀਂ, ਸਗੋਂ ਕੰਮ ਦੇ ਸਿਲਸਿਲੇ ’ਚ ਦੋ ਮਹੀਨਿਆਂ ਲਈ ਯੂ. ਐੱਸ. ਟਰਿੱਪ ’ਤੇ ਜਾ ਰਹੇ ਹਨ।

ਮੀਡੀਆ ਰਿਪੋਰਟ ਮੁਤਾਬਕ ਆਮਿਰ ਖ਼ਾਨ ਦੇ ਯੂ. ਐੱਸ. ਜਾਣ ਦਾ ਕਾਰਨ ‘ਲਾਲ ਸਿੰਘ ਚੱਢਾ’ ਹੀ ਹੈ। ਨਵੇਂ ਪ੍ਰਾਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੋ ਮਹੀਨਿਆਂ ਦਾ ਗੇਟਵੇ ਇਕ ਤਰ੍ਹਾਂ ਦਾ ਡਾਊਨਟਾਈਮ ਹੋਵੇਗਾ। ‘ਲਾਲ ਸਿੰਘ ਚੱਢਾ’ ਨੂੰ ਮਿਲੇ ਲੋਕਾਂ ਦੇ ਖਰਾਬ ਹੁੰਗਾਰੇ ਨੇ ਆਮਿਰ ਦਾ ਦਿਲ ਤੋੜ ਦਿੱਤਾ ਹੈ।

ਜਿਵੇਂ ਕਿ ਸਾਰੇ ਜਾਣਦੇ ਹਨ ਕਿ ਆਮਿਰ ਖ਼ਾਨ ਦੀਆਂ ਫ਼ਿਲਮਾਂ ਦਾ ਚੀਨ ’ਚ ਕਾਫੀ ਕ੍ਰੇਜ਼ ਰਹਿੰਦਾ ਹੈ। ਚੀਨ ’ਚ ਆਮਿਰ ਖ਼ਾਨ ਦਾ ਤਗੜਾ ਫੈਨ ਬੇਸ ਹੈ। ਉਨ੍ਹਾਂ ਦੀਆਂ ਕਈ ਫ਼ਿਲਮਾਂ ਨੇ ਚੀਨ ਦੇ ਬਾਕਸ ਆਫਿਸ ’ਤੇ ਝੰਡੇ ਗੱਡੇ ਹਨ। ਹੁਣ ‘ਲਾਲ ਸਿੰਘ ਚੱਢਾ’ ਦੇ ਭਾਰਤ ’ਚ ਫੇਲ ਹੋਣ ਤੋਂ ਬਾਅਦ ਕੀ ਆਮਿਰ ਇਸ ਨੂੰ ਚੀਨ ’ਚ ਰਿਲੀਜ਼ ਕਰਦੇ ਹਨ ਜਾਂ ਨਹੀਂ, ਕੁਝ ਦਿਨਾਂ ’ਚ ਪਤਾ ਚੱਲ ਹੀ ਜਾਵੇਗਾ। ਫ਼ਿਲਮ ਨੇ 12 ਦਿਨਾਂ ’ਚ 56 ਕਰੋੜ ਰੁਪਏ ਦੀ ਕਮਾਏ ਹਨ।

ਆਮਿਰ ਖ਼ਾਨ ਦੇ ਅਗਲੇ ਪ੍ਰਾਜੈਕਟ ਦੀ ਗੱਲ ਕਰੀਏ ਤਾਂ ਇਹ ਸਪੋਰਟਸ ਡਰਾਮਾ ਦੱਸੀ ਜਾ ਰਹੀ ਹੈ। ਇਸ ਨੂੰ ਆਰ. ਐੱਸ. ਪ੍ਰਸੰਨਾ ਡਾਇਰੈਕਟ ਕਰਨਗੇ। ਇਹ ਫ਼ਿਲਮ 2018 ’ਚ ਆਈ ਸਪੈਨਿਸ਼ ਫ਼ਿਲਮ ‘Campeones’ ਦੀ ਰੀਮੇਕ ਹੋਵੇਗੀ। ਆਰੀਜਨਲ ਫ਼ਿਲਮ ਕਾਮੇਡੀ ਡਰਾਮਾ ਸੀ, ਜਿਸ ’ਚ ਸ਼ਰਾਬੀ ਬਾਸਕਟਬਾਲ ਕੋਚ ਦੀ ਜਰਨੀ ਦਿਖਾਈ ਗਈ ਸੀ।

Add a Comment

Your email address will not be published. Required fields are marked *