ਕੈਂਪਾ ਕੋਲਾ ਦੀ ਬਾਜ਼ਾਰ ‘ਚ ਫਿਰ ਹੋਵੇਗੀ ਵਾਪਸੀ
ਨਵੀਂ ਦਿੱਲੀ- ਸਾਫਟ ਡਰਿੰਕ ਬ੍ਰਾਂਡ ਕੈਂਪਾ, ਇਕ ਵਾਰ ਆਪਣੇ ਕੋਲਾ ਵੇਰੀਐਂਟ ਕੈਂਪਾ ਕੋਲਾ ਨਾਲ ਮਾਰਕੀਟ ‘ਚ ਅਕਤੂਬਰ ‘ਚ ਵਾਪਸੀ ਕਰਨ ਜਾ ਰਿਹਾ ਹੈ। ਰਿਲਾਇੰਸ ਇੰਡਸਟਰੀਜ਼ ਦੀ ਬਦੌਲਤ ਜਿਸ ਨੇ ਐੱਫ.ਐੱਮ.ਸੀ.ਜੀ ਕਾਰੋਬਾਰ ਨੂੰ ਵਧਾਉਣ ਲਈ ਆਪਣੀ ਰਣਨੀਤੀ ਦੇ ਤਹਿਤ ਬ੍ਰਾਂਡ ਦਾ ਐਕਵਾਇਰ ਕੀਤਾ ਹੈ। ਜਾਣਕਾਰੀ ਮੁਤਾਬਕ ਰਿਲਾਇੰਸ ਨੇ ਇਸ ਬ੍ਰਾਂਡ ਲਈ ਦਿੱਲੀ ਸਥਿਤ ਪਿਓਰ ਡ੍ਰਿੰਕਸ ਗਰੁੱਪ ਨਾਲ ਲਗਭਗ 22 ਕਰੋੜ ਰੁਪਏ ਦਾ ਸੌਦਾ ਕੀਤਾ ਹੈ।
ਰਿਲਾਇੰਸ ਅਮਰੀਕਾ ਦੇ ਕੋਲਾ ਦੇ ਪ੍ਰਸਿੱਧ ਬ੍ਰਾਂਡ ਕੋਕਾ-ਕੋਲਾ ਅਤੇ ਪੈਪਸੀਕੋ ਨੂੰ ਟੱਕਰ ਦੇਣ ਲਈ ਆਪਣੇ ਖ਼ੁਦ ਦੇ ਸਟੋਰ ਅਤੇ ਕਰਿਆਨਾ ਦੇ ਮਾਧਿਅਮ ਨਾਲ ਨਿੰਬੂ ਅਤੇ ਨਾਰੰਗੀ ‘ਚ ਕੈਂਪਾ ਬ੍ਰਾਂਡ ਨੂੰ ਰਾਸ਼ਟਰੀ ਪੱਧਰ ‘ਤੇ ਫਿਰ ਤੋਂ ਲਾਂਚ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਅਸਲ ‘ਚ 1990 ਦੇ ਦਹਾਕਿਆਂ ‘ਚ ਇਨ੍ਹਾਂ ਦੋਵਾਂ ਦਿੱਗਜਾਂ ਦੀ ਐਂਟਰੀ ਨਾਲ ਕੈਂਪਾ ਦਾ ਹੌਲੀ-ਹੌਲੀ ਖਾਤਮਾ ਹੋ ਗਿਆ ਸੀ।
ਇਕ ਕਾਰਜਕਾਰੀ ਨੇ ਨਾਂ ਨਾ ਛਾਪਣ ਦੀ ਬੇਨਤੀ ਕਰਦੇ ਹੋ ਕਿਹਾ ਕਿ ਰਿਲਾਇੰਸ ਰਿਟੇਲ ਸਟੋਰਸ, ਜੀਓਮਾਰਟ ਅਤੇ 15 ਲੱਖ ਤੋਂ ਜ਼ਿਆਦਾ ਕਰਿਆਨਾ ਜੋ ਰਿਲਾਇੰਸ ਦੇ ਬੀ28 ਨੈੱਟਵਰਕ ਤੋਂ ਉਤਪਾਦ ਖਰੀਦਦੇ ਹਨ, ਰਾਹੀਂ ਦੀਵਾਲੀ ਦੇ ਆਲੇ-ਦੁਆਲੇ ਕੈਂਪਾਂ ਨੂੰ ਫਿਰ ਤੋਂ ਲਾਂਚ ਕੀਤਾ ਜਾਵੇਗਾ।
ਆਖਿਰਕਾਰ ਇਸ ਨੂੰ ਪੂਰੇ ਦੇਸ਼ ‘ਚ ਵਧਾਇਆ ਜਾਵੇਗਾ ਜਦੋਂ ਰਿਲਾਇੰਸ ਐੱਫ.ਐੱਮ.ਸੀ.ਜੀ. ਵੰਡ ਨੈੱਟਵਰਕ ਦਾ ਨਿਰਮਾਣ ਕਰੇਗੀ। ਰਿਲਾਇੰਸ ਅਤੇ ਪਿਓਰ ਡਰਿੰਕਸ ਗਰੁੱਪ ਨੂੰ ਭੇਜੇ ਗਏ ਇਕ ਇਮੇਲ ਦਾ ਮੰਗਲਵਾਰ ਨੂੰ ਪ੍ਰੈੱਸ ਸਮੇਂ ਤੱਕ ਕੋਈ ਜਵਾਬ ਨਹੀਂ ਆਇਆ। ਕੈਂਪਾ ਬ੍ਰਾਂਡ ਦੀ ਪ੍ਰਾਪਤੀ ਐੱਫ.ਐੱਮ.ਸੀ.ਜੀ ਵਪਾਰ ਨੂੰ ਵਧਾਉਣ ਅਤੇ ਇਸ ਨੂੰ ਆਪਣੇ ਨਿੱਜੀ ਲੇਬਲ ਦੇ ਨਾਲ-ਨਾਲ ਇਕ ਵਾਰ ਪ੍ਰਸਿੱਧ ਅਤੇ ਖੇਤਰੀ ਬ੍ਰਾਂਡਾਂ ਦੀ ਪ੍ਰਾਪਤੀ ਦੇ ਮਾਧਿਅਮ ਨਾਲ ਇਕ ਸਮਰਪਿਤ ਫੋਕਸ ਦੇਣ ਦੀ ਰਿਲਾਇੰਸ ਦੀ ਰਣਨੀਤੀ ਦਾ ਹਿੱਸਾ ਹੈ।

