ਪਾਕਿਸਤਾਨ ਦੇ ਸਾਬਕਾ ਸਾਂਸਦ ਰਾਏ ਅਜ਼ੀਜ਼ ਉੱਲਾ ਖ਼ਾਨ ਨੇ ਸਿੱਖ ਭਾਈਚਾਰੇ ਨੂੰ ‘ਵਿਸਾਖੀ’ ਦੀਆਂ ਦਿੱਤੀਆਂ ਮੁਬਾਰਕਾਂ

ਕੈਨੇਡਾ ’ਚ ਪਾਕਿਸਤਾਨ ਦੇ ਸਾਬਕਾ ਸੰਸਦ ਮੈਂਬਰ ਰਾਏ ਅਜ਼ੀਜ਼ ਉੱਲਾ ਖ਼ਾਨ ਨੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਜਾਣਕਾਰੀ ਮੁਤਾਬਕ ਵਿਸਾਖੀ 2023 ਮੌਕੇ ਸੰਗਤ ਵੱਲੋਂਂ ਗੰਗਾ ਸਾਗਰ ਦੇ ਦਰਸ਼ਨ ਕੀਤੇ ਜਾਣਗੇ। ਗੁਰਦੁਆਰਾ ਸਾਹਿਬ ਮਾਲਟਨ ਟੋਰਾਂਟੋ ਵਿਚ 13 14 ਅਤੇ 15 ਅਪ੍ਰੈਲ ਨੂੰ ਸਾਧ ਸੰਗਤ ਗੰਗਾ ਸਾਗਰ ਦੇ ਦਰਸ਼ਨ ਕਰਨਗੀਆਂ। ਇਸ ਦੇ ਇਲਾਵਾ 16 ਅਤੇ 17 ਅਪ੍ਰੈਲ 2023 ਨੂੰ ਨਿਸ਼ਾਨ ਸਾਹਿਬ ਸਮਾਗਮ ਮੌਕੇ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਕੈਨੇਡਾ ਵਿਖੇ ਗੰਗਾ ਸਾਗਰ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ।

ਇੱਥੇ ਦੱਸ ਦਈਏ ਕਿ ਔਰੰਗਜ਼ੇਬ ਰਾਜ ਦੌਰਾਨ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਅਤੇ ਪਰਾਹੁਣਚਾਰੀ ਕਰਨ ਦੇ ਉਨ੍ਹਾਂ ਦੇ ਬਹਾਦਰੀ ਭਰੇ ਕਦਮ ਲਈ ਰਾਏ ਕੱਲ੍ਹਾ ਜੀ ‘ਤੇ ਮਾਣ ਹੈ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਦੁਖਦਾਈ ਖ਼ਬਰ ਗੁਰੂ ਸਾਹਿਬ ਨੂੰ ਰਾਏ ਕੱਲ੍ਹਾ ਦੇ ਸੇਵਕ ਨੂਰਾ ਮਾਹੀ ਤੋਂ ਮਿਲੀ, ਜੋ ਸਰਹਿੰਦ ਤੋਂ ਇਹ ਖ਼ਬਰ ਲੈ ਕੇ ਆਏ ਸਨ। ਗੁਰੂ ਸਾਹਿਬ ਨੇ ਪ੍ਰਸ਼ੰਸਾ ਅਤੇ ਸ਼ੁਕਰਗੁਜ਼ਾਰੀ ਵਿੱਚ 1705 ਵਿੱਚ ਰਾਏਕੋਟ ਜਿਲ੍ਹਾ ਲੁਧਿਆਣਾ ਵਿਖੇ ‘ਗੰਗਾ ਸਾਗਰ’ ਰਾਏ ਕੱਲ੍ਹਾ ਨੂੰ ਆਪਣੇ ਪਵਿੱਤਰ ਹੱਥਾਂ ਨਾਲ ਬਖਸ਼ਿਆ। ਕੈਨੇਡਾ ਵਿਖੇ ਰਾਏ ਕੱਲ੍ਹਾ ਜੀ ਦੀ 9ਵੀਂ ਪੀੜ੍ਹੀ ਦੇ ਸਾਬਕਾ ਸੰਸਦ ਰਾਏ ਅਜ਼ੀਜ਼ ਉੱਲਾ ਖ਼ਾਨ ਨੇ ਸੰਗਤ ਨੂੰ ਵਿਸਾਖੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਕੁਝ ਨਿਸ਼ਾਨੀਆਂ ਨੂੰ ਮੁਸਲਿਮ ਪਰਿਵਾਰਾਂ ਦੁਆਰਾ ਪੂਰੀ ਸ਼ਰਧਾ ਅਤੇ ਸ਼ੁੱਧਤਾ ਨਾਲ ਸੁਰੱਖਿਅਤ ਰੱਖਿਆ ਗਿਆ ਹੈ। ਇਹਨਾਂ ਵਿਚੋਂ ਇਕ ‘ਗੰਗਾਸਾਗਰ’ ਹੈ। ਗੰਗਾਸਾਗਰ ਤਾਂਬੇ-ਪੀਤਲ ਅਤੇ ਕੁਝ ਹੋਰ ਧਾਤੂਆਂ ਦੇ ਮਿਸ਼ਰਣ ਨਾਲ ਬਣਿਆ ਇੱਕ ਅਨਮੋਲ ਭਾਂਡਾ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੁੱਧ-ਪਾਣੀ ਆਦਿ ਪੀਣ ਲਈ ਵਰਤਦੇ ਸਨ ਅਤੇ ਹਮੇਸ਼ਾ ਆਪਣੇ ਕੋਲ ਰੱਖਦੇ ਸਨ। ਇਹ ਕਿਹਾ ਜਾਂਦਾ ਹੈ ਕਿ ਉਹ ਗੰਗਾਸਾਗਰ ਨੂੰ ਯੁੱਧ ਵਿਚ ਅਤੇ ਮੁਗਲਾਂ ਨਾਲ ਆਪਣੀ ਜ਼ਿੰਦਗੀ ਦੀ ਆਖਰੀ ਲੜਾਈ ਵਿਚ ਵੀ ਲੈ ਕੇ ਗਏ ਸਨ।

Add a Comment

Your email address will not be published. Required fields are marked *