ਪੰਚਾਇਤੀ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਆਗੂ, ਪਤੀ ਤੇ ਧੀ ਦਾ ਕਤਲ

ਕੋਲਕਾਤਾ – ਪੱਛਮੀ ਬੰਗਾਲ ਵਿਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕੂਚਬਿਹਾਰ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਆਗੂ ਸਮੇਤ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਕਤਲ ਨੇ ਇਲਾਕੇ ’ਚ ਸਨਸਨੀ ਫੈਲਾ ਦਿੱਤੀ ਹੈ। ਮਰਨ ਵਾਲਿਆਂ ਦੀ ਪਛਾਣ ਬਿਮਲ ਕੁਮਾਰ ਬਰਮਨ (68), ਉਸ ਦੀ ਪਤਨੀ ਤ੍ਰਿਣਮੂਲ ਆਗੂ ਨੀਲੀਮਾ (52) ਅਤੇ ਵੱਡੀ ਧੀ ਰੁਨਾ (24) ਵਜੋਂ ਹੋਈ ਹੈ।

ਹਮਲੇ ’ਚ ਛੋਟੀ ਧੀ ਇਤੀ ਬਰਮਨ (22) ਵੀ ਜ਼ਖਮੀ ਹੋ ਗਈ । ਉਹ ਸਥਾਨਕ ਹਸਪਤਾਲ ‘ਚ ਇਲਾਜ ਅਧੀਨ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕੂਚਬਿਹਾਰ ਦੇ ਐਡੀਸ਼ਨਲ ਐੱਸ. ਪੀ. ਅਮਿਤ ਵਰਮਾ ਨੇ ਕਿਹਾ ਕਿ ਤ੍ਰਿਣਮੂਲ ਪੰਚਾਇਤ ਪੱਧਰ ਦੀ ਨੇਤਾ ਨੀਲਿਮਾ, ਪਤੀ ਬਿਮਲ ਤੇ ਬੇਟੀ ਰੂਨਾ ਦੀ ਸੀਤਲਕੁਚੀ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਮਾਮਲੇ ’ਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Add a Comment

Your email address will not be published. Required fields are marked *