ਫਰਾਂਸ : ਕੈਫੇ ‘ਚ ਗੋਲ਼ੀਬਾਰੀ ਦੌਰਾਨ ਇਕ ਦੀ ਮੌਤ, 3 ਜ਼ਖ਼ਮੀ

ਫਰਾਂਸ ਦੇ ਨਾਂਤੁਆ ਕਮਿਊਨ ‘ਚ ਵੀਰਵਾਰ ਦੁਪਹਿਰ ਇਕ ਕੈਫੇ ‘ਚ ਹੋਈ ਗੋਲ਼ੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਮੀਡੀਆ ਨੇ ਵੀਰਵਾਰ ਇਹ ਰਿਪੋਰਟ ਦਿੱਤੀ। ਫਰਾਂਸੀਸੀ ਪ੍ਰਸਾਰਕ ਬੀਐੱਫਐੱਮ ਟੀਵੀ ਨੇ ਇਕ ਪੁਲਸ ਸੂਤਰ ਦੇ ਹਵਾਲੇ ਨਾਲ ਕਿਹਾ ਕਿ 30 ਸਾਲ ਦੇ ਇਕ ਵਿਅਕਤੀ ਵੱਲੋਂ ਕੈਫੇ ਵਿੱਚ ਗੋਲ਼ੀਬਾਰੀ ਕਰਨ ਤੋਂ ਬਾਅਦ ਕਈ ਲੋਕ ਜ਼ਖ਼ਮੀ ਹੋ ਗਏ।

ਉਨ੍ਹਾਂ ਦੱਸਿਆ ਕਿ ਇਸ ਘਟਨਾ ‘ਚ 19 ਸਾਲਾ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ 3 ਹੋਰ ਲੋਕ ਜ਼ਖ਼ਮੀ ਹੋ ਗਏ, ਇਕ 31 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ ‘ਚ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ। ਰਿਪੋਰਟਾਂ ‘ਚ ਕਿਹਾ ਗਿਆ ਕਿ ਘਟਨਾ ਸਥਾਨ ‘ਤੇ 50 ਤੋਂ ਵੱਧ ਪੁਲਸ ਅਧਿਕਾਰੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ।

ਬਾਅਦ ਵਿੱਚ BFM TV ਨੇ ਰਿਪੋਰਟ ਦਿੱਤੀ ਕਿ ਪੁਲਸ ਨੇ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕੈਫੇ ਦੇ ਨੇੜੇ ਇਕ ਅਪਾਰਟਮੈਂਟ ਵਿੱਚ ਲੁਕਿਆ ਹੋਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਬੋਰਗ-ਐੱਨ-ਬ੍ਰੇਸੇ ਸੂਬੇ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Add a Comment

Your email address will not be published. Required fields are marked *