ਮੋਦੀ-ਯੋਗੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਨਿਕਲਿਆ ਸਕੂਲੀ ਵਿਦਿਆਰਥੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਨੋਇਡਾ ਪੁਲਸ ਨੇ ਅੱਜ ਲਖਨਊ ਤੋਂ ਇਕ ਨਾਬਾਲਿਗ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਇਸ ਲੜਕੇ ਨੇ ਇਕ ਮੀਡੀਆ ਹਾਊਸ ਨੂੰ ਈ-ਮੇਲ ਭੇਜੀ ਸੀ, ਜਿਸ ’ਚ ਮੋਦੀ ਅਤੇ ਯੋਗੀ ਨੂੰ ਹੱਤਿਆ ਦੀ ਧਮਕੀ ਦਿੱਤੀ ਗਈ ਸੀ।

ਨੋਇਡਾ ਪੁਲਸ ਦੇ ਸਹਾਇਕ ਕਮਿਸ਼ਨਰ ਰਜਨੀਸ਼ ਵਰਮਾ ਨੇ ਕਿਹਾ ਕਿ ਬਿਹਾਰ ਦੇ ਰਹਿਣ ਵਾਲੇ ਇਕ 16 ਸਾਲਾ ਲੜਕੇ ਨੂੰ ਲਖਨਊ ਦੇ ਚਿਨਹਟ ਇਲਾਕੇ ’ਚੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਅਧਿਕਾਰੀ ਨੇ ਕਿਹਾ, ‘‘ਇੱਥੇ ਸੈਕਟਰ 20 ਪੁਲਸ ਸਟੇਸ਼ਨ ’ਚ 5 ਅਪ੍ਰੈਲ ਦੇ ਮਾਮਲੇ ’ਚ ਇਕ ਐੱਫ. ਆਈ. ਆਰ. ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ, ਈ-ਮੇਲ ਭੇਜਣ ਵਾਲੇ ਦਾ ਪਤਾ ਲਾਉਣ ਲਈ ਤਕਨੀਕੀ ਟੀਮਾਂ ਨੂੰ ਵੀ ਸ਼ਾਮਲ ਕੀਤਾ ਗਿਆ, ਜਿਸ ’ਚ ਧਮਕੀ ਭਰਿਆ ਸੁਨੇਹਾ ਸੀ।

ਉਨ੍ਹਾਂ ਦੱਸਿਆ ਕਿ ਜਾਂਚ ਦੇ ਅਧਾਰ ‘ਤੇ ਈ-ਮੇਲ ਭੇਜਣ ਵਾਲੇ ਦਾ ਪਤਾ ਲਗਾਇਆ ਗਿਆ ਤੇ ਲਖਨਊ ਦੇ ਚਿਨਹਟ ਖੇਤਰ ਵਿਚ ਉਸ ਦੀ ਮੌਜੂਦਗੀ ਦਾ ਪਤਾ ਲੱਗਿਆ। ਈ-ਮੇਲ ਭੇਜਣ ਵਾਲਾ ਇਕ ਸਕੂਲੀ ਵਿਦਿਆਰਥੀ ਨਿਕਲਿਆ, ਜਿਸ ਨੇ ਹਾਲ ਹੀ ਵਿਚ ਆਪਣੀ 11ਵੀਂ ਜਮਾਤ ਦੀ ਪੜ੍ਹਾਈ ਪੂਰੀ ਕੀਤੀ ਹੈ ਤੇ ਇਸ ਸੈਸ਼ਨ ਵਿਚ 12ਵੀਂ ਜਮਾਤ ਦੀ ਪੜ੍ਹਾਈ ਸ਼ੁਰੂ ਕਰੇਗਾ। 

Add a Comment

Your email address will not be published. Required fields are marked *