ਰਾਜਸਥਾਨ: ਗੈਂਗਸਟਰ ਰਾਜੂ ਠੇਠ ਦਾ ਦਿਨ ਦਿਹਾੜੇ ਕਤਲ

ਰਾਜਸਥਾਨ ਦੇ ਸੀਕਰ ਜ਼ਿਲ੍ਹੇ ’ਚ ਅੱਜ ਪੰਜ ਵਿਅਕਤੀਆਂ ਵੱਲੋਂ ਗੈਂਗਸਟਰ ਰਾਜੂ ਠੇਠ ਦਾ ਉਸ ਦੇ ਘਰ ਦੇ ਗੇਟ ’ਤੇ ਹੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸੇ ਦੌਰਾਨ ਉੱਥੋਂ ਦੇ ਇੱਕ ਕੋਚਿੰਗ ਸੈਂਟਰ ’ਚ ਪੜ੍ਹਦੀ ਆਪਣੀ ਧੀ ਨੂੰ ਮਿਲਣ ਆਏ ਇੱਕ ਵਿਅਕਤੀ ਦੀ ਵੀ ਗੋਲੀ ਵੱਜਣ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਪੁਲੀਸ ਨੇ ਦੱਸਿਆ ਕਿ ਰਾਜੂ ਠੇਠ ਖ਼ਿਲਾਫ਼ ਕਈ ਅਪਰਾਧਕ ਕੇਸ ਦਰਜ ਹਨ ਅਤੇ ਉਹ ਇਸ ਸਮੇਂ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ। ਉਹ ਜੂਨ 2017 ’ਚ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਆਨੰਦਪਾਲ ਸਿੰਘ ਦਾ ਵਿਰੋਧੀ ਸੀ।

Add a Comment

Your email address will not be published. Required fields are marked *