ਮੋਦੀ ਕੈਬਨਿਟ ਵੱਲੋਂ ਦੇਸ਼ ਦੀ ਪਹਿਲੀ ਪੁਲਾੜ ਨੀਤੀ ਨੂੰ ਮਿਲੀ ਮਨਜ਼ੂਰੀ

ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਅੱਜ ਦੇਸ਼ ਦੀ ਪਹਿਲੀ ਪੁਲਾੜ ਨੀਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਦੀ ਪਹਿਲੀ ਸਪੇਸ ਆਬਜ਼ਰਵੇਟਰੀ ਮਹਾਰਾਸ਼ਟਰ ਦੇ ਹਿੰਗੋਲੀ ਵਿਚ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ। 

ਪ੍ਰਧਾਨ ਮੰਤਰੀ ਦਫ਼ਤਰ ਵਿਚ ਪੁਲਾੜ ਤੇ ਪਰਮਾਣੂ ਊਰਜਾ ਵਿਭਾਗ ਦੇ ਮੁਖੀ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਬਨਿਟ ਵਿਚ ਭਾਰਤੀ ਪੁਲਾੜ ਨੀਤੀ 2023 ਨੂੰ ਅੱਜ ਮਨਜ਼ੂੀ ਦੇ ਦਿੱਤੀ। ਇਸ ਨੀਤੀ ਦਾ ਉਦੇਸ਼ ਪੁਲਾੜ ਵਿਭਾਗ ਦੀ ਭੂਮਿਕਾ, ਨਿੱਜੀ ਖ਼ੇਤਰ ਦੀ ਹਿੱਸੇਦਾਰੀ, ਇਸਰੋ ਦੇ ਮਿਸ਼ਨਾਂ ਦੇ ਵਿਸਥਾਰ ਤੇ ਰਿਸਰਚ, ਅਕਾਦਮਿਕ, ਸਟਾਰਟ ਅੱਪ ਤੇ ਉਦਯੋਗਾਂ ਦੀ ਜ਼ਿਆਦਾ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਪੁਲਾੜ ਤੇ ਸੌਰ ਮੰਡਲ ਦੀਆਂ ਸਰਗਰਮੀਆਂ ‘ਤੇ ਨਿਗਾਹ ਰੱਖਣ ਲਈ ਦੁਨੀਆ ਵਿਚ ਸਿਰਫ਼ ਦੋ ਆਧੁਨਿਕ ਆਬਜ਼ਰਵੇਟਰੀਆਂ ਅਮਰੀਕਾ ਵਿਚ ਹਨ। ਅਮਰੀਕਾ ਦੇ ਨਾਲ ਭਾਰਤ ਦਾ ਕਰਾਰ ਹੋਇਆ ਹੈ ਕਿ ਤੀਜੀ ਆਬਜ਼ਰਵੇਟਰੀ ਭਾਰਤ ਵਿਚ ਬਣੇਗੀ। ਇਸ ਤੀਜੀ ਆਬਜ਼ਰਵੇਟਰੀ ਦੀ ਨਿਰਮਾਣ ਦੀ ਤਕਰੀਬਨ 2600 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਹ ਆਬਜ਼ਰਵੇਟਰੀ ਮਹਾਰਾਸ਼ਟਰ ਦੇ ਹਿੰਗੋਲੀ ਵਿਚ ਬਣਾਈ ਜਾਵੇਗੀ।

Add a Comment

Your email address will not be published. Required fields are marked *