ਕੰਗਨਾ ਰਣੌਤ ਨੇ ਅਕਸ਼ੇ ਕੁਮਾਰ ਦੀ ਫ਼ਿਲਮ ਫਲਾਪ ਹੋਣ ’ਤੇ ਕਰਨ ਜੌਹਰ ਨੂੰ ਕੀਤਾ ਟ੍ਰੋਲ
![](http://mehakewattan.com/wp-content/uploads/2023/02/15_01_007430695kangana-ranaut-karan-johar-ll.jpg)
ਮੁੰਬਈ– ਅਕਸ਼ੇ ਕੁਮਾਰ ਦੀ ਸਾਲ 2023 ਦੀ ਪਹਿਲੀ ਰਿਲੀਜ਼ ਫ਼ਿਲਮ ‘ਸੈਲਫੀ’ ਨੂੰ ਓਪਨਿੰਗ ਡੇਅ ’ਤੇ ਕਾਫੀ ਠੰਡਾ ਹੁੰਗਾਰਾ ਮਿਲਿਆ ਹੈ। ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਪਰ ਰਿਲੀਜ਼ ਤੋਂ ਬਾਅਦ ‘ਸੈਲਫੀ’ ਨੂੰ ਦਰਸ਼ਕਾਂ ਵਲੋਂ ਪਸੰਦ ਨਹੀਂ ਕੀਤਾ ਗਿਆ ਤੇ ਫ਼ਿਲਮ ਦੀ ਓਪਨਿੰਗ ਡੇਅ ਕਲੈਕਸ਼ਨ ਵੀ ਬੇਹੱਦ ਘੱਟ ਰਹੀ ਹੈ। ਅਜਿਹੇ ’ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਅਕਸ਼ੇ ਕੁਮਾਰ ਦੀ ‘ਸੈਲਫੀ’ ’ਤੇ ਨਿਸ਼ਾਨਾ ਵਿੰਨ੍ਹਦਿਆਂ ਇਸ ਨੂੰ ‘ਫਲਾਪ’ ਕਰਾਰ ਦਿੱਤਾ ਹੈ।
ਦੱਸ ਦੇਈਏ ਕਿ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਫ਼ਿਲਮ ਨਿਰਮਾਤਾ ਕਰਨ ਜੌਹਰ ਦੀ ਸਹਿ-ਨਿਰਮਿਤ ਫ਼ਿਲਮ ‘ਸੈਲਫੀ’ ਨੂੰ ਲੈ ਕੇ ਕਾਫੀ ਟ੍ਰੋਲ ਕੀਤਾ ਹੈ। ਅਕਸ਼ੇ ਕੁਮਾਰ ਤੇ ਇਮਰਾਨ ਹਾਸ਼ਮੀ ਮੁੱਖ ਭੂਮਿਕਾਵਾਂ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ‘ਗੁੱਡ ਨਿਊਜ਼’ ਫੇਮ ਰਾਜ ਮਹਿਤਾ ਨੇ ਕੀਤਾ ਹੈ। ਇਸ ਦੇ ਨਾਲ ਹੀ ‘ਸੈਲਫੀ’ ਦੀ ਬਾਕਸ ਆਫਿਸ ਰਿਪੋਰਟ ’ਚ ਕੰਗਨਾ ਦੀ ਤੁਲਨਾ ਅਕਸ਼ੇ ਨਾਲ ਕੀਤੀ ਗਈ ਸੀ। ਰਿਪੋਰਟ ’ਤੇ ਪ੍ਰਤੀਕਿਰਿਆ ਦਿੰਦਿਆਂ ਕੰਗਨਾ ਨੇ ਕਰਨ ਜੌਹਰ ਦਾ ਮਜ਼ਾਕ ਉਡਾਇਆ ਹੈ।
ਆਪਣੀ ਪਿਛਲੀ ਰਿਲੀਜ਼ ‘ਧਾਕੜ’ ਦੇ ਪਹਿਲੇ ਦਿਨ ਦੇ ਕਾਰੋਬਾਰ ਦੀ ‘ਸੈਲਫੀ’ ਨਾਲ ਅਸਿੱਧੇ ਤੌਰ ’ਤੇ ਤੁਲਨਾ ਕਰਦਿਆਂ ਕੰਗਨਾ ਨੇ ਲਿਖਿਆ, ‘‘ਕਰਨ ਜੌਹਰ ਦੀ ਫ਼ਿਲਮ ‘ਸੈਲਫੀ’ ਨੇ ਪਹਿਲੇ ਦਿਨ ਮੁਸ਼ਕਿਲ ਨਾਲ 10 ਲੱਖ ਦੀ ਕਮਾਈ ਕੀਤੀ ਹੈ, ਮੈਂ ਇਕ ਵੀ ਵਪਾਰੀ ਜਾਂ ਮੀਡੀਆ ਵਿਅਕਤੀ ਨੂੰ ਨਹੀਂ ਦੱਸ ਸਕਦੀ। ਇਸ ਬਾਰੇ ਗੱਲ ਨਾ ਕਰੋ, ਮਜ਼ਾਕ ਬਣਾਉਣਾ ਜਾਂ ਧੱਕੇਸ਼ਾਹੀ ਕਰਨਾ ਭੁੱਲ ਜਾਓ ਜਿਸ ਤਰ੍ਹਾਂ ਉਹ ਮੈਨੂੰ ਪ੍ਰੇਸ਼ਾਨ ਕਰਦੇ ਹਨ।’’
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)