ਉਪਾਸਨਾ ਸਿੰਘ 30 ਮਾਰਚ ਨੂੰ ਲਿਆ ਰਹੀ ਹੈ ‘ਯਾਰਾਂ ਦੀਆਂ ਪੌਂ ਬਾਰਾਂ’
March 25, 2023
![](http://mehakewattan.com/wp-content/uploads/2023/03/2023_3image_15_01_389877482upasanasingh-ll.jpg)
ਜਲੰਧਰ – ਆਉਂਦੀ 30 ਮਾਰਚ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਪੰਜਾਬੀ ਫ਼ਿਲਮ ‘ਯਾਰਾਂ ਦੀਆਂ ਪੌਂ ਬਾਰਾਂ’ ਨੂੰ ਪ੍ਰਸਿੱਧ ਅਦਾਕਾਰਾ ਉਪਾਸਨਾ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ, ਜਦਕਿ ਨਿਰੂਪਮਾ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਫ਼ਿਲਮ ’ਚ ਉਪਾਸਨਾ ਸਿੰਘ, ਨਾਨਕ ਸਿੰਘ, ਸਵਾਤੀ ਸ਼ਰਮਾ, ਹਰਨਾਜ਼ ਕੌਰ ਸੰਧੂ, ਜਸਵਿੰਦਰ ਭਲਾ, ਹਾਰਬੀ ਸੰਘਾ, ਸ਼ਵਿੰਦਰ ਮਾਹਲ ਤੇ ਗੋਪੀ ਭਲਾ ਅਹਿਮ ਕਿਰਦਾਰ ਨਿਭਾਅ ਰਹੇ ਹਨ। ਫ਼ਿਲਮ ਦੀ ਪ੍ਰਮੋਸ਼ਨ ਲਈ ਉਪਾਸਨਾ ਸਿੰਘ ਆਪਣੇ ਪੁੱਤਰ ਨਾਨਕ ਸਿੰਘ ਨਾਲ ਉਚੇਚੇ ਤੌਰ ’ਤੇ ‘ਜਗ ਬਾਣੀ’ ਦੇ ਦਫ਼ਤਰ ਪਹੁੰਚੀ। ਉਨ੍ਹਾਂ ਨਾਲ ਸਾਡੀ ਪ੍ਰਤੀਨਿੱਧ ਨੇਹਾ ਮਿਨਹਾਸ ਨੇ ਗੱਲਬਾਤ ਕੀਤੀ।