ਬ੍ਰਿਟੇਨ ਦੇ ਜਰਸੀ ਪ੍ਰਾਇਦੀਪ ‘ਚ ਧਮਾਕੇ ਕਾਰਨ 3 ਮੰਜ਼ਿਲਾ ਇਮਾਰਤ ਢਹਿ-ਢੇਰੀ, ਤਿੰਨ ਲੋਕਾਂ ਦੀ ਹੋਈ ਮੌਤ

ਬ੍ਰਿਟੇਨ ਦੇ ਜਰਸੀ ਪ੍ਰਾਇਦੀਪ ‘ਚ ਇਕ ਇਮਾਰਤ ਦੇ ਅਪਾਰਟਮੈਂਟ ਵਿਚ ਸ਼ਨੀਵਾਰ ਨੂੰ ਧਮਾਕਾ ਅਤੇ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਲਾਪਤਾ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਜਰਸੀ ਪੁਲਸ ਦੇ ਮੁੱਖ ਅਧਿਕਾਰੀ ਰੌਬਿਨ ਸਮਿਥ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਸੇਂਟ ਹਿਲੀਅਰ ਸ਼ਹਿਰ ਵਿਚ ਹੋਏ ਇਸ ਧਮਾਕੇ ਤੋਂ ਬਾਅਦ ਤਕਰੀਬਨ 12 ਨਿਵਾਸੀ ਲਾਪਤਾ ਹਨ। ਜਰਸੀ ਚੈਨਲ ਪ੍ਰਾਇਦੀਪ ਯੂਨਾਈਟਿਡ ਕਿੰਗਡਮ ਦਾ ਇਕ ਸਵੈ-ਸ਼ਾਸਨ ਵਾਲਾ ਇਲਾਕਾ ਹੈ, ਜੋ ਉੱਤਰੀ ਫਰਾਂਸ ਦੇ ਤੱਟ ਨੇੜੇ ਇੰਗਲਿਸ਼ ਚੈਨਲ ਵਿਚ ਸਥਿਤ ਹੈ। ਸਮਿਥ ਨੇ ਕਿਹਾ ਕਿ ਤਿੰਨ ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਢਹਿ ਗਈ ਅਤੇ ਨੇੜੇ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ।

Add a Comment

Your email address will not be published. Required fields are marked *