ਬਜਟ ਕਾਰ Alto 800 ਦਾ ਉਤਪਾਦਨ ਹੋਇਆ ਬੰਦ, ਕੰਪਨੀ ਨੇ ਇਸ ਕਾਰਨ ਲਿਆ ਫ਼ੈਸਲਾ

ਨਵੀਂ ਦਿੱਲੀ – ਮਾਰੂਤੀ ਸੁਜ਼ੂਕੀ ਇੰਡੀਆ ਨੇ ਭਾਰਤੀ ਬਾਜ਼ਾਰ ਆਪਣੀ ਆਲਟੋ 800 ਕਾਰ ਨੂੰ ਬੰਦ ਕਰ ਦਿੱਤਾ ਹੈ। ਮੀਡੀਆ ਰਿਪੋਰਟ ‘ਚ ਇਸ ਬਾਰੇ ਜਾਣਕਾਰੀ ਮਿਲੀ ਹੈ। 1 ਅਪ੍ਰੈਲ 2023 ਵਿੱਚ ਪੜਾਅ-2 BS6 ਨਿਯਮਾਂ ਦੇ ਲਾਗੂ ਹੋ ਜਾਣ ਕਾਰਨ ਕਈ ਮਾਡਲਾਂ ਨੂੰ ਬੰਦ ਕਰਨਾ ਪੈ ਰਿਹਾ ਹੈ। 

ਜਾਣਕਾਰੀ ਮੁਤਾਬਕ 1 ਅਪ੍ਰੈਲ ਤੋਂ ਲਾਗੂ ਹੋਏ BS6 ਪੜਾਅ 2 ਦੇ ਨਿਯਮਾਂ ਮੁਤਾਬਕ ਆਲਟੋ 800 ਨੂੰ ਸੋਧਣਾ ਆਰਥਿਕ ਤੌਰ ‘ਤੇ ਫ਼ਾਇਦੇਮੰਦ ਨਹੀਂ ਰਹਿਣ ਵਾਲਾ ਹੈ। ਜ਼ਿਕਰਯੋਗ ਹੈ ਕਿ ਵਿੱਤੀ ਸਾਲ 2016 ਵਿੱਚ ਇਸ ਕਾਰ ਦੀ ਮਾਰਕੀਟ ਹਿੱਸੇਦਾਰੀ ਲਗਭਗ 15 ਪ੍ਰਤੀਸ਼ਤ ਸੀ ਅਤੇ ਇਹ 4,50,000 ਤੋਂ ਵੱਧ ਵਾਹਨ ਵੇਚੇ ਗਏ ਸਨ। FY23 ਵਿੱਚ ਲਗਭਗ 2,50,000 ਯੂਨਿਟਾਂ ਦੀ ਅਨੁਮਾਨਿਤ ਵਿਕਰੀ ਦੇ ਨਾਲ, ਮਾਰਜਿਨ 7 ਪ੍ਰਤੀਸ਼ਤ ਤੋਂ ਘੱਟ ਹੈ।

ਮਾਰੂਤੀ ਸੁਜ਼ੁਕੀ ਆਲਟੋ 800 ਨੇ ਸਾਲ 2000 ਵਿਚ ਆਪਣੀ ਐਂਟਰੀ ਦਰਜ ਕੀਤੀ ਸੀ। ਜ਼ਿਆਦਾ ਮਹਿੰਗੀ ਨਾ ਹੋਣ ਕਾਰਨ ਇਹ ਕਾਰ ਆਮ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੀ ਸੀ। ਪਹਿਲੇ 10 ਸਾਲਾਂ ਵਿਚ ਕੰਪਨੀ ਨੇ ਵਿਕਰੀ ਦਾ 1,800,000 ਦਾ ਵੱਡਾ ਅੰਕੜਾ ਖੜ੍ਹਾ ਕੀਤਾ। ਇਸ ਤੋਂ ਬਾਅਦ ਸਾਲ 2010 ਵਿਚ ਆਲਟੋ k10 ਨੂੰ ਬਾਜ਼ਾਰ ਵਿਚ ਲਿਆਂਦਾ ਗਿਆ। ਅਗਲੇ 10 ਸਾਲ ਭਾਵ 2010-2023 ਤੱਕ ਵਾਹਨ ਨਿਰਮਾਤਾ ਕੰਪਨੀ ਨੇ ਆਲਟੋ 800 ਦੇ 17 ਲੱਖ ਅਤੇ k10 ਦੇ 9 ਲੱਖ 50 ਹਜ਼ਾਰ ਵਾਹਨ ਵੇਚੇ। ਆਲਟੋ ਸਾਲਾਨਾ ਲਗਭਗ 4,450,000 ਯੂਨਿਟ ਦਾ ਉਤਪਾਦਨ ਕਰ ਲੈਂਦੀ ਹੈ। 

ਮਾਰੂਤੀ ਆਲਟੋ 800 ਦੀ ਕੀਮਤ 3,54,000 ਰੁਪਏ ਤੋਂ 5,13,000 ਰੁਪਏ ਵਿਚਕਾਰ ਹੈ। ਹੁਣ ਜਦੋਂ ਇਸਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਆਲਟੋ K10, ਜਿਸਦੀ ਕੀਮਤ 3.99 ਲੱਖ ਰੁਪਏ ਤੋਂ 5.94 ਲੱਖ ਰੁਪਏ ਹੈ। ਹੁਣ K10 ਕੰਪਨੀ ਦੀ ਐਂਟਰੀ-ਲੈਵਲ ਕਾਰ ਬਣ ਗਈ ਹੈ। ਜਾਣਕਾਰੀ ਮੁਤਾਬਤ ਮਾਰੂਤੀ ਆਲਟੋ 800 ਬਾਕੀ ਬਚੇ ਸਟਾਕ ਦੀ ਵਿਕਰੀ ਤੱਕ ਉਪਲਬਧ ਰਹੇਗੀ।

Add a Comment

Your email address will not be published. Required fields are marked *