ਪਾਕਿਸਤਾਨ : ਇਮਰਾਨ ਨੂੰ ਅਯੋਗ ਕਰਾਰ ਦੇਣ ’ਤੇ ਹਿੰਸਾ, ਚੋਣ ਕਮਿਸ਼ਨ ਦਫ਼ਤਰ ਦੇ ਬਾਹਰ ਫਾਇਰਿੰਗ

ਇਸਲਾਮਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਚੋਣ ਕਮਿਸ਼ਨ ਨੇ ਇਮਰਾਨ ਖਾਨ ’ਤੇ ਚੋਣ ਲੜਨ ’ਤੇ ਰੋਕ ਲਗਾ ਦਿੱਤੀ ਹੈ। ਇਹੀ ਨਹੀਂ, ਉਨ੍ਹਾਂ ਨੂੰ ਕਿਸੇ ਜਨਤਕ ਅਹੁਦੇ ਨੂੰ ਵੀ ਹਾਸਲ ਕਰਨ ਤੋਂ ਰੋਕ ਦਿੱਤਾ ਗਿਆ ਹੈ। ਇਮਰਾਨ ਖਾਨ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਹਮਾਇਤੀਆਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ।

ਇਸਲਾਮਾਬਾਦ ਵਿਚ ਚੋਣ ਕਮਿਸ਼ਨ ਦਫ਼ਤਰ ਦੇ ਬਾਹਰ ਵਿਖਾਵਾਕਾਰੀਆਂ ਨੇ ਫਾਇਰਿੰਗ ਕਰ ਦਿੱਤੀ, ਹਾਲਾਂਕਿ ਪੁਲਸ ਨੇ ਫਾਇਰਿੰਗ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ। ਇਮਰਾਨ ਖਾਨ ’ਤੇ ਇਹ ਕਾਰਵਾਈ ਤੋਸ਼ਾਖਾਨਾ (ਜਨਤਕ ਜਾਇਦਾਦ ਮਾਮਲਾ) ਮਾਮਲੇ ਵਿਚ ਕੀਤੀ ਗਈ ਹੈ। ਇਮਰਾਨ ਖਾਨ ’ਤੇ ਦੋਸ਼ ਹੈ ਕਿ ਉਨ੍ਹਾਂ ਪ੍ਰਧਾਨ ਮੰਤਰੀ ਅਹੁਦੇ ’ਤੇ ਰਹਿਣ ਦੌਰਾਨ ਅਤੇ ਅਹੁਦਾ ਛੱਡਣ ਤੋਂ ਬਾਅਦ ਤੋਸ਼ਾਖਾਨਾ ਤੋਂ ਗਿਫਟ ਕੱਢੇ ਅਤੇ ਵੇਚ ਦਿੱਤੇ, ਹਾਲਾਂਕਿ ਇਮਰਾਨ ਖਾਨ ਦੀ ਪਾਰਟੀ ਦੇ ਕਿਹਾ ਹੈ ਕਿ ਉਹ ਚੋਣ ਕਮਿਸ਼ਨ ਦੇ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਵੇਗੀ।

PunjabKesari

ਕਾਨੂੰਨ ਮੁਤਾਬਕ ਇਮਰਾਨ ਵਲੋਂ ਵੇਚੇ ਗਏ ਗਿਫਟ ਰਾਸ਼ਟਰ ਦੀ ਜਾਇਦਾਦ ਹੁੰਦੀ ਹੈ ਅਤੇ ਉਨ੍ਹਾਂ ਦੀ ਨਿੱਜੀ ਵਰਤੋਂ ਨਹੀਂ ਕੀਤੀ ਜਾ ਸਕਦੀ। ਚੋਣ ਕਮਿਸ਼ਨ ਦੇ ਇਸ ਫੈਸਲੇ ਨੂੰ ਇਮਰਾਨ ਖਾਨ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਜੇਕਰ ਕੋਰਟ ਤੋਂ ਉਨ੍ਹਾਂ ਨੂੰ ਰਾਹਤ ਨਹੀਂ ਮਿਲਦੀ ਹੈ ਤਾਂ ਉਹ ਜੀਵਨ ਵਿਚ ਨਾ ਤਾਂ ਕੋਈ ਚੋਣ ਲੜ ਸਕਣਗੇ ਅਤੇ ਨਾ ਹੀ ਕੋਈ ਜਨਤਕ ਅਹੁਦਾ ਹਾਸਲ ਕਰ ਸਕਣਗੇ।

Add a Comment

Your email address will not be published. Required fields are marked *