ਟਰੇਨ ‘ਚ ਸਫ਼ਰ ਦੌਰਾਨ ਵੀ ਮਿਲੇਗਾ ਮਨਪਸੰਦ ਖਾਣਾ, ਆਨਲਾਈਨ ਕਰੋ ਆਰਡਰ

ਜੇਕਰ ਤੁਸੀਂ ਵੀ ਭਾਰਤੀ ਰੇਲ ਯਾਤਰਾ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਹੁਣ ਤੁਸੀਂ ਵ੍ਹਟਸਐਪ ਦੀ ਮਦਦ ਨਾਲ ਟਰੇਨ ‘ਚ ਆਨਲਾਈਨ ਖਾਣਾ ਆਰਡਰ ਕਰ ਸਕਦੇ ਹੋ। ਦਰਅਸਲ ਭਾਰਤੀ ਰੇਲਵੇ ਦੀ ਬ੍ਰਾਂਚ ਆਈ.ਆਰ.ਸੀ.ਟੀ.ਸੀ. ਨੇ ਇਕ ਆਨਲਾਈਨ ਫੂਡ ਆਰਡਰ ਸੁਵਿਧਾ ਨੂੰ ਲਾਂਚ ਕੀਤਾ ਹੈ, ਜਿਸ ‘ਚ ਯਾਤਰੀ ਪੀ.ਐੱਨ.ਆਰ ਨੰਬਰ ਦਾ ਇਸਤੇਮਾਲ ਕਰਕੇ ਵ੍ਹਟਸਐਪ ਤੋਂ ਹੀ ਟਰੇਨ ‘ਚ ਖਾਣਾ ਆਰਡਰ ਕਰ ਸਕੋਗੋ। ਦੱਸ ਦੇਈਏ ਕਿ ਇਸ ਚੈਟਬਾਟ ਸਰਵਿਸ ਲਈ ਆਈ.ਆਰ.ਸੀ.ਟੀ.ਸੀ. ਦੀ ਫੂਡ ਡਿਲਿਵਰੀ ਸਰਵਿਸ ਜੂਪ (Zoop) ਨੇ ਜਿਓ ਹੈਪਟਿਕ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ। 
ਵ੍ਹਟਸਐਪ ਤੋਂ ਹੋਵੇਗਾ ਖਾਣਾ ਆਰਡਰ 
ਆਈ.ਆਰ.ਸੀ.ਟੀ.ਸੀ.  ਦੀ ਇਸ ਆਨਲਾਈਨ ਫੂਡ ਸੁਵਿਧਾ ਲਈ ਯਾਤਰੀਆਂ ਨੂੰ ਸਿਰਫ਼ ਆਪਣੇ ਪੀ.ਐੱਨ.ਆਰ. ਨੰਬਰ ਦਾ ਇਲਤੇਮਾਲ ਕਰਨਾ ਹੋਵੇਗਾ, ਜਿਸ ਤੋਂ ਬਾਅਦ ਘੱਟ ਸਮੇਂ ‘ਚ ਗਰਮ-ਗਰਮ ਖਾਣਾ ਸੀਟ ‘ਤੇ ਹੀ ਮਿਲ ਜਾਵੇਗਾ। 
ਆਨਲਾਈਨ ਖਾਣਾ ਆਰਡਰ ਕਰਨ ਲਈ ਯਾਤਰੀਆਂ ਨੂੰ ਕੋਈ ਐਪ ਵੀ ਡਾਊਨਲੋਡ ਕਰਨ ਲੀ ਲੋੜ ਨਹੀਂ ਹੈ। ਯਾਤਰੀ ਕਿਸੇ ਵੀ ਸਟੇਸ਼ਨ ਤੋਂ ਸੁਵਿਧਾ ਅਨੁਸਾਰ ਵ੍ਹਟਸਐਪ ਚੈਟ ‘ਤੇ ਜੂਪ ਦੀ ਮਦਦ ਨਾਲ ਖਾਣਾ ਆਰਡਰ ਕਰ ਸਕਦੇ ਹੋ। ਨਾਲ ਹੀ ਯਾਤਰੀਆਂ ਨੂੰ ਵ੍ਹਟਸਐਪ ਚੈਨ ਤੋਂ ਹੀ ਰੀਅਲ-ਟਾਈਮ ਫੂਡ ਟ੍ਰੈਕਿੰਗ, ਫੀਡਬੈਕ ਅਤੇ ਹੈਲਪਲਾਈਨ ਦੀ ਸਪੋਰਟ ਵੀ ਮਿਲੇਗੀ। ਇਸ ਸੁਵਿਧਾ ਨੂੰ 100 ਤੋਂ ਜ਼ਿਆਦਾ ਰੇਲਵੇ ਸਟੇਸ਼ਨ ਲਈ ਸ਼ੁਰੂ ਕਰ ਦਿੱਤਾ ਗਿਆ ਹੈ। ਨਾਲ ਹੀ ਤੁਹਾਨੂੰ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵਾਂ ਤਰ੍ਹਾਂ ਦਾ ਖਾਣਾ ਆਰਡਰ ਕਰਨ ਦੀ ਸੁਵਿਧਾ ਮਿਲਦੀ ਹੈ। 
ਇੰਝ ਕਰੋ ਖਾਣਾ ਆਰਡਰ 
ਟਰੇਨ ‘ਚ ਆਪਣੀ ਸੀਟ ‘ਤੇ ਖਾਣਾ ਮੰਗਣ ਲਈ ਤੁਹਾਨੂੰ ਜੂਪ ਨੂੰ +917042062070 ਨੰਬਰ ‘ਤੇ ਮੈਸੇਜ ਕਰਨਾ ਹੈ। ਇਸ ਤੋਂ ਬਾਅਦ ਤੁਹਾਨੂੰ ਦੱਸ ਅੰਕਾਂ ਦਾ ਪੀ.ਐੱਨ.ਆਰ. ਨੰਬਰ ਟਾਈਪ ਕਰਨਾ ਹੈ। ਤੁਹਾਨੂੰ ਇਸ ਤੋਂ ਬਾਅਦ ਰੈਸਟੋਰੈਂਟ ਸਿਲੈਕਟ ਕਰਨਾ ਹੈ ਅਤੇ ਜੋ ਵੀ ਖਾਣਾ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਕੀ ਜਾਣਕਾਰੀ ਦੇਣੀ ਹੈ। ਇਸ ਤੋਂ ਬਾਅਦ ਪੈਮੇਂਟ ਕਰਕੇ ਤੁਸੀਂ ਆਰਡਰ ਨੂੰ ਕੰਫਰਮ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਵ੍ਹਟਸਐਪ ਚੈਟ ਤੋਂ ਹੀ ਰੀਅਲ-ਟਾਈਮ ਫੂਡ ਟ੍ਰੈਕਿੰਗ ਅਤੇ ਫੀਡਬੈਕ ਸੁਵਿਧਾ ਦਾ ਵੀ ਇਸਤੇਮਾਲ ਕਰ ਸਕਦੇ ਹੋ। 

Add a Comment

Your email address will not be published. Required fields are marked *