ਪਾਕਿਸਤਾਨੀ ਫ਼ੌਜ ਮੁਖੀ ਮੁਨੀਰ ਪਹਿਲੀ ਵਾਰ ਪਹੁੰਚੇ ਚੀਨ, ਡ੍ਰੈਗਨ ਤੋਂ ਮੰਗਣਗੇ ਮਦਦ

ਇਸਲਾਮਾਬਾਦ – ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਚਾਰ ਦਿਨਾਂ ਅਧਿਕਾਰਕ ਯਾਤਰਾ ’ਤੇ ਚੀਨ ਪਹੁੰਚੇ ਹਨ। ਇਹ ਦੌਰਾ ਦੋ-ਪੱਕੀ ਰੱਖਿਆ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਤੇ ਮਦ ਮੰਗਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਪਿਛਲੇ ਸਾਲ ਨਵੰਬਰ ਵਿਚ ਪਾਕਿਸਤਾਨੀ ਫੌਜ ਦੀ ਕਮਾਨ ਸੰਭਾਲਣ ਤੋਂ ਬਾਅਦ ਤੋਂ ਜਨਰਲ ਸੁਨੀਰ ਦੀ ਇਹ ਚੌਥੀ ਵਿਦੇਸ਼ ਯਾਤਰਾ ਹੈ।

ਨਕੀਦ ਸੰਕਟ ਨਾਲ ਜੂਝ ਰਹੇ ਪਾਕਿਸਤਾਨ ’ਤੇ ਕੌਮਾਂਤਰੀ ਮੁਦਰਾ ਫੰਡ ਦੇ ਵਧਦੇ ਦਬਾਅ ਦਰਮਿਆਨ ਇਹ ਯਾਤਰਾ ਬਹੁਤ ਅਹਿਮ ਮੰਨੀ ਜਾ ਰਹੀ ਹੈ। ਪਾਕਿਸਤਾਨ ਨੂੰ ਘੱਟ ਤੋਂ ਘੱਟ 6 ਬਿਲੀਅਨ ਅਮਰੀਕੀ ਡਾਲਰ ਦੀ ਲੋੜ ਹੈ। ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਇਲਾਵਾ ਚੀਨ ਇਕੋ-ਇਕ ਦੇਸ਼ ਹੈ, ਜਿਸਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਨੂੰ ਮਹੱਤਵਪੂਰਨ ਮਦਦ ਪ੍ਰਦਾਨ ਕਰਦਾ ਹੈ।

Add a Comment

Your email address will not be published. Required fields are marked *