ਪ੍ਰੀਮੀਅਮ ਉਤਪਾਦਨ ਦੀ ਵਧੀ ਡਿਮਾਂਡ, TV, ਫੋਨ, ਲੈਪਟਾਪ ਸਮੇਤ ਇਹ ਚੀਜ਼ਾਂ 18 ਫ਼ੀਸਦੀ ਤੱਕ ਹੋਈਆਂ ਮਹਿੰਗੀਆਂ

ਨਵੀਂ ਦਿੱਲੀ– ਹੁਣ ਲੋਕ ਪ੍ਰੀਮੀਅਮ ਉਤਪਾਦਨ ਜ਼ਿਆਦਾ ਖਰੀਦ ਰਹੇ ਹਨ। ਦੇਸ਼ ਦੇ ਜ਼ਿਆਦਾਤਰ ਗਾਹਕ ਫੀਚਰ-ਰਿਚ ਉਤਪਾਦਨ ਪਸੰਦ ਕਰ ਰਹੇ ਹਨ। ਇਸ ਵਜ੍ਹਾ ਨਾਲ ਇਕ ਸਾਲ ‘ਚ ਟੀ.ਵੀ. , ਫਰਿੱਜ, ਲੈਪਟਾਪ, ਸਮਾਰਟਫੋਨ ਅਤੇ ਜੁੱਤੀਆਂ ਵਰਗੇ ਉਤਪਾਦਨਾਂ ਦੇ ਔਸਤ ਵਿਕਰੀ ਮੁੱਲ (ਏ.ਐੱਸ.ਪੀ) 18 ਫ਼ੀਸਦੀ ਤੱਕ ਵਧ ਗਏ ਹਨ। ਮਾਹਰਾਂ ਮੁਤਾਬਕ ਇਹ ਗਰੋਥ ਐਂਟਰੀ ਤੋਂ ਮਿਡ-ਲੈਵਲ ਸੈਗਮੈਂਟ ਦੇ ਉਨ੍ਹਾਂ ਉਤਪਾਦਨਾਂ ਦੀ ਵਿਕਰੀ ਵਧਣ ਦਾ ਨਤੀਜਾ ਹਨ, ਜੋ ਆਪਣੀਆਂ-ਆਪਣੀਆਂ ਸ਼੍ਰੇਣੀਆਂ ਦੀ ਕੁੱਲ ਵਿਕਰੀ ‘ਚ 70-80 ਫ਼ੀਸਦੀ ਦੀ ਹਿੱਸੇਦਾਰੀ ਰੱਖਦੇ ਹਨ।

ਰਿਸਰਚ ਫਰਮ ਆਈ.ਡੀ.ਸੀ. ਦੇ ਮੁਤਾਬਕ 2022 ‘ਚ ਸਮਾਰਟਫੋਨ ਦਾ ਏ.ਐੱਸ.ਪੀ. 18 ਫ਼ੀਸਦੀ ਵਧ ਕੇ 18,450 ਰੁਪਏ ਹੋ ਗਿਆ ਹੈ। 41,200 ਰੁਪਏ ਤੋਂ ਜ਼ਿਆਦਾ ਕੀਮਤ ਦੇ ਫੋਨ ਦੀ ਗਰੋਥ ਸਭ ਤੋਂ ਵਧ ਰਹੀ। ਜੀਐੱਫਈ ਇੰਡੀਆ ਦੇ ਮੁਤਾਬਕ ਲੈਪਟਾਪ ਦੀ ਔਸਤ ਕੀਮਤ 9 ਫ਼ੀਸਦੀ, ਟੀ.ਵੀ. ਦੀ 4 ਫ਼ੀਸਦੀ ਅਤੇ ਅਪਲਾਇੰਸੇਸ ਦੀ 4-6 ਫ਼ੀਸਦੀ ਵਧੀ ਹੈ।
21,000 ਰੁਪਏ ਤੋਂ ਜ਼ਿਆਦਾ ਮਹਿੰਗੀਆਂ ਜੁੱਤੀਆਂ ਦੀ ਵਧੀ ਵਿਕਰੀ
ਬਾਟਾ ਇੰਡੀਆ ਦੇ ਮੁਤਾਬਕ 2,000 ਰੁਪਏ ਏ.ਐੱਸ.ਪੀ. ਵਾਲੇ ਸਨੀਕਰਸ, ਹਸ਼ ਪਪੀਜ਼ ਦੇ 4,000 ਰੁਪਏ ਏ.ਐੱਸ.ਪੀ. ਵਾਲੀਆਂ ਜੁੱਤੀਆਂ ਅਤੇ ਕੋਮਫਿੱਟ ਦੇ 2,100 ਰੁਪਏ ਏ.ਐੱਸ.ਪੀ. ਵਾਲੀਆਂ ਜੁੱਤੀਆਂ ਦੀ ਵਿਕਰੀ ਵਧੀ ਹੈ। ਦੂਜੇ ਪਾਸੇ ਦਸੰਬਰ ਤਿਮਾਹੀ ਦੀ ਕੁੱਲ ਵਿਕਰੀ ‘ਚ 1,000 ਰੁਪਏ ਤੋਂ ਘੱਟ ਕੀਮਤ ਵਾਲੇ ਉਤਪਾਦਨ ਦੀ ਵਿਕਰੀ 10 ਫ਼ੀਸਦੀ ਘਟੀ ਹੈ। 

ਜੀ.ਕੇ.ਐੱਫ. ਇੰਡੀਆ ਦੇ ਮਾਰਕੀਟ ਇੰਟੈਲੀਜੈਂਸ ਦੇ ਮੁਖੀ ਅਨੰਤ ਜੈਨ ਦਾ ਕਹਿਣਾ ਹੈ ਕਿ ਆਮ ਲੋਕ ਪ੍ਰੀਮੀਅਮ ਉਤਪਾਦਾਂ ਨੂੰ ਪਸੰਦ ਕਰ ਰਹੇ ਹਨ। ਸਹੂਲਤ ਦੇ ਨਾਲ ਹੀ ਫੀਚਰ-ਰਿਚ  ਉਤਪਾਦਾਂ ਦੀ ਮੰਗ ਵਧੀ ਹੈ। ਇਹ ਖਰੀਦਦਾਰੀ ਦੇ ਪੈਟਰਨ ‘ਚ ਬਦਲਾਅ ਦਾ ਸੰਕੇਤ ਹੈ। ਲਿਬਾਸ ਅਤੇ ਫੈਸ਼ਨ ‘ਚ ਵੀ ਪ੍ਰੀਮੀਅਮ ਉਤਪਾਦਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

Add a Comment

Your email address will not be published. Required fields are marked *