ਇਤਿਹਾਸਕ ਕਾਲੀ ਮਾਤਾ ਮੰਦਰ ’ਚ ਹਿੰਦੂ ਭਾਈਚਾਰੇ ਦਾ ਤਿੰਨ ਰੋਜ਼ਾ ਤਿਉਹਾਰ ਧੂਮਧਾਮ ਨਾਲ ਸ਼ੁਰੂ
January 27, 2023
ਗੁਰਦਾਸਪੁਰ – ਪਾਕਿਸਤਾਨ ਦੇ ਬਲੋਚਿਸਤਾਨ ਰਾਜ ਦੇ ਕਲਾਤ ਇਲਾਕੇ ’ਚ ਵਿਸ਼ਵ ਪ੍ਰਸਿੱਧ ਹਿੰਦੂਆਂ ਦੇ ਕਾਲੀ ਮਾਤਾ ਮੰਦਰ ’ਚ ਤਿੰਨ ਰੋਜ਼ਾ ਪ੍ਰੋਗਰਾਮ ਧਾਰਮਿਕ ਰੀਤੀ ਰਿਵਾਜ ਨਾਲ ਧੂਮਧਾਮ ਨਾਲ ਸ਼ੁਰੂ ਹੋਇਆ। ਇਸ ਮੌਕੇ ’ਤੇ ਵੱਡੀ ਗਿਣਤੀ ਵਿਚ ਹਿੰਦੂ ਫਿਰਕੇ ਦੇ ਪਰਿਵਾਰ ਸ਼ਾਮਲ ਹੋਏ।
ਇਸ ਕਾਲੀ ਮਾਤਾ ਮੰਦਰ ’ਚ ਏਸ਼ੀਆਂ ਦੀ ਦੂਜੀ ਸਭ ਤੋਂ ਵਿਸ਼ਾਲ ਕਾਲੀ ਮਾਤਾ ਦੀ ਮੂਰਤੀ ਸਥਾਪਤ ਹੈ ਅਤੇ ਮਾਨਤਾ ਹੈ ਕਿ ਇਹ ਮੰਦਰ ਲਗਭਗ 15000 ਸਾਲ ਪੁਰਾਣਾ ਹੈ। ਤਿੰਨ ਦਿਨ ਚੱਲਣ ਵਾਲੇ ਇਸ ਧਾਰਮਿਕ ਪ੍ਰੋਗਰਾਮ ’ਚ ਹਿੰਦੂਆਂ ਦੇ ਨਾਲ-ਨਾਲ ਮੁਸਲਿਮ ਫਿਰਕੇ ਦੇ ਲੋਕ ਵੀ ਸ਼ਾਮਲ ਹੋਏ। ਕੁਝ ਮੁਸਲਿਮ ਪਰਿਵਾਰ ਲਗਾਤਾਰ ਇਸ ਮੰਦਰ ’ਚ ਮੱਥਾ ਟੇਕਣ ਲਈ ਆਉਂਦੇ ਹਨ।