EPFO ਨੇ ਅਕਤੂਬਰ ’ਚ ਸ਼ੁੱਧ ਰੂਪ ਨਾਲ 12.94 ਲੱਖ ਸ਼ੇਅਰਧਾਰਕ ਜੋੜੇ

ਨਵੀਂ ਦਿੱਲੀ–ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਅਕਤੂਬਰ ’ਚ ਸ਼ੁੱਧ ਨਾਲ 12.94 ਲੱਖ ਸ਼ੇਅਰਧਾਰਕ ਜੋੜੇ ਹਨ। ਕਿਰਤ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਕਰੀਬ 2,282 ਨਵੇਂ ਅਦਾਰਿਆਂ ਨੇ ਪਹਿਲੀ ਵਾਰ ਕਰਮਚਾਰੀ ਭਵਿੱਖ ਨਿਧੀ ਅਤੇ ਫੁਟਕਲ ਵਿਵਸਥਾ ਐਕਟ, 1952 ਦੀ ਪਾਲਣਾ ਸ਼ੁਰੂ ਕੀਤੀ ਹੈ ਅਤੇ ਉਹ ਆਪਣੇ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਮੁਹੱਈਆ ਕਰਵਾ ਰਹੇ ਹਨ।

ਪੇਰੋਲ ਅੰਕੜਿਆਂ ਦੀ ਸਾਲਾਨਾ ਆਧਾਰ ’ਤੇ ਤੁਲਨਾ ’ਤੇ ਪਤਾ ਲਗਦਾ ਹੈ ਕਿ ਅਕਤੂਬਰ 2022 ’ਚ ਸ਼ੇਅਰਧਾਰਕਾਂ ਦੀ ਗਿਣਤੀ ’ਚ ਸ਼ੁੱਧ ਰੂਪ ਨਾਲ 21,026 ਦਾ ਵਾਧਾ ਹੋਇਆ ਹੈ। ਈ. ਪੀ. ਐੱਫ. ਓ. ਦੇ ਅਸਥਾਈ ਪੇਰੋਲ ਅੰਕੜਿਆਂ ਮੁਤਾਬਕ ਮਹੀਨੇ ਦੌਰਾਨ ਕੁੱਲ 12.94 ਲੱਖ ਸ਼ੇਅਰਧਾਰਕ ਜੋੜੇ ਗਏ। ਇਨ੍ਹਾਂ ’ਚੋਂ 7.28 ਲੱਖ ਨਵੇਂ ਮੈਂਬਰ ਪਹਿਲੀ ਵਾਰ ਈ. ਪੀ. ਐੱਫ. ਓ. ਦੇ ਸਮਾਜਿਕ ਸੁਰੱਖਿਆ ਘੇਰੇ ’ਚ ਆਏ ਹਨ। ਨਵੇਂ ਸ਼ੇਅਰਧਾਰਕਾਂ ’ਚ ਸਭ ਤੋਂ ਵੱਧ 2.19 ਲੱਖ ਮੈਂਬਰ 18 ਤੋਂ 21 ਸਾਲ ਦੀ ਉਮਰ ਵਰਗ ਦੇ ਹਨ। ਉੱਥੇ ਹੀ 22 ਤੋਂ 25 ਸਾਲ ਦੀ ਉਮਰ ਦੇ 1.97 ਲੱਖ ਨਵੇਂ ਸ਼ੇਅਰਧਾਰਕ ਜੋੜੇ ਗਏ ਹਨ। ਇਸ ਤਰ੍ਹਾਂ ਕੁੱਲ ਨਵੇਂ ਸ਼ੇਅਰਧਾਰਕਾਂ ਚੋਂ 57.25 ਫੀਸਦੀ 18-25 ਉਮਰ ਵਰਗ ਦੇ ਹਨ।

ਸਮੀਖਿਆ ਅਧੀਨ ਮਹੀਨੇ ’ਚ 5.66 ਲੱਖ ਸ਼ੇਅਰਧਾਰਕ ਆਪਣੀ ਨੌਕਰੀ ਬਦਲ ਕੇ ਈ. ਪੀ. ਐੱਫ. ਓ. ’ਚੋਂ ਨਿਕਲ ਕੇ ਮੁੜ ਇਸ ਦਾ ਹਿੱਸਾ ਬਣੇ। ਅਕਤੂਬਰ 2022 ’ਚ ਈ. ਪੀ. ਐੱਫ. ’ਚੋਂ ਸ਼ੁੱਧ ਰੂਪ ਨਾਲ 2.63 ਲੱਖ ਮਹਿਲਾ ਮੈਂਬਰ ਵੀ ਜੁੜੀਆਂ। ਇਨ੍ਹਾਂ ’ਚੋਂ 1.91 ਲੱਖ ਔਰਤਾਂ ਪਹਿਲੀ ਵਾਰ ਈ. ਪੀ. ਐੱਫ. ਓ. ਨਾਲ ਜੁੜੀਆਂ ਹਨ। ਸੂਬਾਵਾਰ ਦੇਖਿਆ ਜਾਵੇ ਤਾਂ ਮਹੀਨਾ-ਦਰ-ਮਹੀਨਾ ਆਧਾਰ ’ਤੇ ਕੇਰਲ, ਮੱਧ ਪ੍ਰਦੇਸ਼ ਅਤੇ ਝਾਰਖੰਡ ’ਚ ਈ. ਪੀ. ਐੱਫ. ਓ. ਸ਼ੇਅਰਧਾਰਕ ਸ਼ੁੱਧ ਰੂਪ ਨਾਲ ਵਧੇ ਹਨ।

Add a Comment

Your email address will not be published. Required fields are marked *