ਰਾਹੁਲ ਗਾਂਧੀ ਨਾਂ ਦਾ ਸ਼ਖ਼ਸ ਵੀ ਚੋਣ ਕਮਿਸ਼ਨ ਵਲੋਂ ਐਲਾਨਿਆ ਅਯੋਗ

ਨਵੀਂ ਦਿੱਲੀ- ਅਕਸਰ ਅਸੀਂ ਆਖਦੇ ਹਾਂ ਕਿ ਨਾਂ ਵਿਚ ਕੀ ਰੱਖਿਆ ਹੈ? ਜਦੋਂ ਇਕੋ ਨਾਂ ਨਾਲ ਜੁੜਿਆ ਕਿੱਸਾ ਲੋਕਾਂ ਵਲੋਂ ਸਾਂਝਾ ਕੀਤਾ ਜਾਂਦਾ ਹੈ। ਅਜਿਹੀ ਹੀ ਇਕ ਉਦਾਹਰਣ ਵਾਇਨਾਡ ਤੋਂ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨਾਲ ਜੁੜੀ ਹੈ। ਰਾਹੁਲ ਗਾਂਧੀ ਲੋਕ ਸਭਾ ਤੋਂ ਅਯੋਗ ਠਹਿਰਾਏ ਗਏ ਹਨ। ਰਾਹੁਲ ਗਾਂਧੀ ਦੇ ਨਾਂ ਨਾਲ ਮਿਲਦੇ-ਜੁਲਦੇ ਇਕ ਸ਼ਖ਼ਸ ਦਾ ਵੀ ਜਿਹਾ ਹੀ ਭਵਿੱਖ ਸਾਹਮਣੇ ਆਇਆ। ਜਿਸ ਨੇ ਸਾਲ 2019 ਦੀਆਂ ਚੋਣਾਂ ਰਾਹੁਲ ਗਾਂਧੀ ਵਿਰੁੱਧ ਲੜੀਆਂ ਸਨ।

ਚੋਣ ਕਮਿਸ਼ਨ ਨੇ 9 ਸਤੰਬਰ 2021 ਨੂੰ ਰਾਹੁਲ ਗਾਂਧੀ ਕੇ. ਈ. ਨਾਂ ਦੇ ਸ਼ਖ਼ਸ ਨੂੰ 3 ਸਾਲ ਲਈ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਸੀ। ਕੋਟਾਯਮ ਵਾਸੀ ਰਾਹੁਲ ਕੇ. ਈ. ਦਾ ਨਾਂ ਚੋਣ ਕਮਿਸ਼ਨ ਵਲੋਂ 29 ਮਾਰਚ ਨੂੰ ਸੂਬੇ ਦੇ ਮੁੱਖ ਚੋਣ ਅਧਿਕਾਰੀਆਂ ਨੇ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 10 (A) ਤਹਿਤ ਅਯੋਗ ਐਲਾਨੇ ਵਿਅਕਤੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਸੀ। ਇਸ ਐਕਟ ਤਹਿਤ ਚੋਣ ਲੜਨ ਮਗਰੋਂ ਚੋਣ ਕਮਿਸ਼ਨ ਨੂੰ ਚੋਣ ਸਬੰਧੀ ਖ਼ਰਚਿਆਂ ਦਾ ਲੇਖਾ-ਜੋਖਾ ਪ੍ਰਦਾਨ ਕਰਨ ਵਿਚ ਅਸਫਲ ਵਿਅਕਤੀ ਨੂੰ 3 ਸਾਲ ਦੇ ਸਮੇਂ ਲਈ ਅਯੋਗ ਕਰਾਰ ਦਿੱਤਾ ਜਾਂਦਾ ਹੈ।  

ਸੂਚੀ ‘ਚ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਨਾਂ ਨਹੀਂ ਸੀ। ਹਾਲਾਂਕਿ 23 ਮਾਰਚ ਨੂੰ ‘ਮੋਦੀ ਸਰਨੇਮ’ ਮਾਣਹਾਨੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਮਗਰੋਂ ਉਨ੍ਹਾਂ ਨੂੰ ਅਯੋਗ ਐਲਾਨ ਕਰ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਕਾਨੂੰਨੀ ਉਪਾਅ ਕਰਨ ਲਈ 30 ਦਿਨ ਦਾ ਸਮਾਂ ਦਿੱਤਾ ਗਿਆ। 

ਸਾਲ 2019 ਵਿਚ 33 ਸਾਲ ਦੇ ਰਾਹੁਲ ਗਾਂਧੀ ਕੇ. ਈ. ਨੇ ਵਾਇਨਾਡ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਕਾਂਗਰਸ ਦੇ ਰਾਹੁਲ ਗਾਂਧੀ ਨੇ 7 ਲੱਖ ਤੋਂ ਵੱਧ ਵੋਟਾਂ ਨਾਲ ਇਹ ਸੀਟ ਜਿੱਤੀ ਸੀ। ਵਾਇਨਾਡ ਵਿਚ ਕਾਂਗਰਸ ਆਗੂ ਖ਼ਿਲਾਫ਼ 19 ਹੋਰ ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ‘ਚੋਂ ਉਨ੍ਹਾਂ ਦੇ ਨਾਂ ਸਨ, ਰਘੁਲ ਗਾਂਧੀ ਕੇ.। ਅਯੋਗਤਾ ਬਾਰੇ ਪੁੱਛੇ ਜਾਣ ‘ਤੇ ਰਾਹੁਲ ਗਾਂਧੀ ਕੇ. ਈ. ਨੇ ਮੰਨਿਆ ਕਿ ਉਸ ਨੇ 2019 ਦੀਆਂ ਚੋਣਾਂ ਲੜੀਆਂ ਸਨ ਪਰ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Add a Comment

Your email address will not be published. Required fields are marked *