ਰਾਹੁਲ ਨੂੰ ਅਯੋਗ ਠਹਿਰਾਉਣਾ ਭਾਰਤੀ ਜਮਹੂਰੀਅਤ ਦਾ ਕਾਲਾ ਦਿਨ: ਖੜਗੇ

ਕੇਰਲਾ, 30 ਮਾਰਚ-: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਉਣਾ ਭਾਰਤੀ ਜਮਹੂਰੀਅਤ ਦਾ ‘ਕਾਲਾ ਦਿਨ’ ਹੈ। ਖੜਗੇ ਨੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਨੇ ਸ਼ੁਰੂਆਤ ਤੋਂ ਹੀ ਮਾਣਹਾਨੀ ਕੇਸ ਨਾਲ ਜੁੜੇ ਇਸ ਪੂਰੇ ਮਾਮਲੇ ਨੂੰ ਆਪਣੇ ਹਿੱਤਾਂ ਮੁਤਾਬਕ ਸੇਧ ਦਿੱਤੀ। ਉਨ੍ਹਾਂ ਕਿਹਾ, ‘‘ਭਾਜਪਾ ਸਰਕਾਰ ਵੱਲੋਂ ਆਪਣੇ ਹਿੱਤਾਂ ਮੁਤਾਬਕ ਕੇਸ ਨੂੰ ਦਿੱਤੀ ਸੇਧ ਨੂੰ ਵਾਚਣ ਦੀ ਲੋੜ ਹੈ ਅਤੇ ਜੇਕਰ ਤੁਸੀਂ ਕੇਸ ਨਾਲ ਜੁੜੇ ਪੂਰੇ ਘਟਨਾਕ੍ਰਮ ਨੂੰ ਤਰਤੀਬਵਾਰ ਵੇਖੋ ਤਾਂ ਤਸਵੀਰ ਸਾਫ਼ ਹੋ ਜਾਵੇਗੀ।’’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ‘ਅਜਿਹੀਆਂ ਕਾਰਵਾਈਆਂ ਨਿੰਦਣਯੋਗ ਹਨ ਤੇ ਇਹ ਸਾਡੇ ਦੇਸ਼ ਦੇ ਜਮਹੂੂਰੀ ਆਦਰਸ਼ਾਂ ਨੂੰ ਢਾਹ ਲਾਉਣ ਦੇ ਨਾਲ ਸਾਨੂੰ ਤਾਨਾਸ਼ਾਹੀ ਨਿਜ਼ਾਮ ਵੱਲ ਧੱਕ ਰਹੇ ਹਨ।’’ ਖੜਗੇ ਪੂਰਾ ਸਾਲ ਚੱਲਣ ਵਾਲੇ ਵਾਇਕੋਮ ਸੱਤਿਆਗ੍ਰਹਿ, ਜੋ ਛੂਤ ਛਾਤ ਖਿਲਾਫ਼ ਜਾਗਰੂਕਤਾ ਅੰਦੋਲਨ ਨਾਲ ਜੁੜਿਆ ਹੈ, ਦੇ ਉਦਘਾਟਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

Add a Comment

Your email address will not be published. Required fields are marked *