ਪ੍ਰਧਾਨ ਮੰਤਰੀ ਜੀ, ਆਖ਼ਰ ਇੰਨਾ ਡਰ ਕਿਉਂ? : ਅਡਾਨੀ ਮੁੱਦੇ ਨੂੰ ਲੈ ਕੇ ਰਾਹੁਲ ਗਾਂਧੀ ਦਾ ਹਮਲਾ

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਸਵਾਲ ਕੀਤਾ ਕਿ ਅਡਾਨੀ ਸਮੂਹ ‘ਚ ਜਨਤਾ ਦੇ ਪੈਸੇ ਦਾ ਨਿਵੇਸ਼ ਕਿਉਂ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਇਸ ਦੀ ਜਾਂਚ ਕਰਵਾਉਣ ਤੋਂ ਡਰ ਕਿਉਂ ਰਹੀ ਹੈ। ਉਨ੍ਹਾਂ ਟਵੀਟ ਕੀਤਾ,”ਐੱਲ.ਆਈ.ਸੀ. ਦੀ ਪੂੰਜੀ, ਅਡਾਨੀ ਨੂੰ! ਐੱਸ.ਬੀ.ਆਈ. ਦੀ ਪੂੰਜੀ, ਅਡਾਨੀ ਨੂੰ?”

ਰਾਹੁਲ ਗਾਂਧੀ ਨੇ ਸਵਾਲ ਕੀਤਾ,”ਪ੍ਰਧਾਨ ਮੰਤਰੀ ਜੀ, ਨਾ ਜਾਂਚ, ਨਾ ਜਵਾਬ! ਆਖ਼ਰ ਇੰਨਾ ਡਰ ਕਿਉਂ?” ਕਾਂਗਰਸ ਅਣਰੀਕੀ ਵਿੱਤੀ ਸੋਧ ਸੰਸਥਾ ‘ਹਿੰਡਨਬਰਗ ਰਿਸਰਚ’ ਦੀ ਰਿਪੋਰਟ ਆਉਣ ਦੇ ਬਾਅਦ ਤੋਂ ਅਡਾਨੀ ਸਮੂਹ ਅਤੇ ਪ੍ਰਧਾਨ ਮੰਤਰੀ ‘ਤੇ ਲਗਾਤਾਰ ਹਮਲੇ ਕਰ ਰਹੀ ਹੈ। ਹਿੰਡਨਬਰਗ ਰਿਸਰਚ ਨੇ ਅਡਾਨੀ ਸਮੂਹ ਦੇ ਖ਼ਿਲਾਫ਼ ਫਰਜ਼ੀ ਤਰੀਕੇ ਨਾਲ ਲੈਣ-ਦੇਣ ਅਤੇ ਸ਼ੇਅਰ ਦੀਆਂ ਕੀਮਤਾਂ ‘ਚ ਹੇਰ-ਫੇਰ ਸਮੇਤ ਕਈ ਦੋਸ਼ ਲਗਾਏ ਸਨ। ਅਡਾਨੀ ਸਮੂਹ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਉਸ ਨੇ ਸਾਰੇ ਕਾਨੂੰਨਂ ਅਤੇ ਪ੍ਰਬੰਧਾਂ ਦੀ ਪਾਲਣਾ ਕੀਤੀ ਹੈ।

Add a Comment

Your email address will not be published. Required fields are marked *