ਇੰਟਰਨੈੱਟ ਬੰਦ ਕੀਤੇ ਜਾਣ ‘ਤੇ ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਕਿਹਾ- ਪੰਜਾਬ ਦੀਆਂ ਘਟਨਾਵਾਂ ‘ਤੇ ਸਾਡੀ ਤਿੱਖੀ ਨਜ਼ਰ

ਟੋਰੰਟੋ : ਪੰਜਾਬ ‘ਚ ਇੰਟਰਨੈੱਟ ਬੰਦ ਕੀਤੇ ਜਾਣ ਸਬੰਧੀ ਇਕ ਸਿੱਖ ਸੰਸਦ ਮੈਂਬਰ ਦੀਆਂ ਚਿੰਤਾਵਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਸੂਬੇ ਦੇ ਘਟਨਾਚੱਕਰ ’ਤੇ ਨੇੜੇ ਤੋਂ ਨਜ਼ਰ ਰੱਖ ਰਿਹਾ ਹੈ ਅਤੇ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਦੂਰ ਕਰਨਾ ਜਾਰੀ ਰੱਖੇਗਾ। ਮਾਲਟਨ-ਮਿਸੀਸਾਗਾ ਦੇ ਸੰਸਦ ਮੈਂਬਰ ਇਕਵਿੰਦਰ ਗਹੀਰ ਨੇ ਸਦਨ ‘ਚ ਕਿਹਾ, ‘ਮੈਂ ਤੇ ਮੇਰੇ ਸਾਥੀਆਂ ਨੇ ਪੰਜਾਬ, ਭਾਰਤ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਬਾਰੇ ਸੁਣਿਆ ਹੈ। ਕੈਨੇਡੀਅਨਾਂ ਲੋਕਾਂ ਦੇ ਰਿਸ਼ਤੇਦਾਰ ਅਤੇ ਦੋਸਤ, ਜੋ ਪੰਜਾਬ ‘ਚ ਹਨ, ਉਨ੍ਹਾਂ ਦੀ ਇੰਟਰਨੈੱਟ ਤੱਕ ਪਹੁੰਚ ਨਹੀਂ ਹੈ। ਜ਼ਿਕਰਯੋਗ ਹੈ ਕਿ 2021 ਦੀ ਕੈਨੇਡਾਈ ਮਰਦਮਸ਼ੁਮਾਰੀ ਮੁਤਾਬਕ ਕੈਨੇਡਾ ਵਿਚ ਪੰਜਾਬੀਆਂ ਦੀ ਗਿਣਤੀ ਲਗਭਗ 9 ਲੱਖ, 50 ਹਜ਼ਾਰ, ਭਾਵ ਦੇਸ਼ ਦੀ ਆਬਾਦੀ ਦਾ ਲਗਭਗ 2.6 ਫੀਸਦੀ ਹੈ।

ਇਸ ਦੇ ਜਵਾਬ ‘ਚ ਜੌਲੀ ਨੇ ਕਿਹਾ, ‘ਅਸੀਂ ਪੰਜਾਬ ਦੇ ਘਟਨਾਚੱਕਰ ਤੋਂ ਜਾਣੂ ਹਾਂ ਤੇ ਅਸੀਂ ਇਸ ‘ਤੇ ਤਿੱਖੀ ਨਜ਼ਰ ਰੱਖ ਰਹੇ ਹਾਂ। ਅਸੀਂ ਭਾਈਚਾਰੇ ਦੇ ਬਹੁਤ ਸਾਰੇ ਮੈਂਬਰਾਂ ਦੀਆਂ ਚਿੰਤਾਵਾਂ ਨੂੰ ਹੱਲ ਕਰਨਾ ਜਾਰੀ ਰੱਖਾਂਗੇ। ਕੈਨੇਡੀਅਨ ਸਿੱਖ ਸੰਸਦ ਮੈਂਬਰਾਂ ਦੇ ਇਕ ਸਮੂਹ ਤੋਂ ਬਾਅਦ ਰਾਜ ਵਿੱਚ ਹਰ ਕਿਸੇ ਨੂੰ ਪ੍ਰਭਾਵਿਤ ਕਰਨ ਵਾਲੇ ਇੰਟਰਨੈੱਟ ਅਤੇ ਐੱਸਐੱਮਐੱਸ ਬੰਦ ਹੋਣ ‘ਤੇ ਚਿੰਤਾ ਪ੍ਰਗਟ ਕਰਨ ਤੋਂ ਬਾਅਦ ਗਹੀਰ ਨੇ ਸੰਸਦ ਵਿੱਚ ਇਹ ਮੁੱਦਾ ਉਠਾਇਆ। ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਟਿਮ ਉੱਪਲ ਨੇ ਦਿ ਗਲੋਬ ਐਂਡ ਮੇਲ ਨੂੰ ਦੱਸਿਆ, ”ਕੈਨੇਡਾ ਲਈ ਸੰਸਦ ਮੈਂਬਰ ਹੋਣ ਦੇ ਨਾਤੇ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਜਾਣ ਵਾਲੇ ਕੈਨੇਡੀਅਨਾਂ ਦੀ ਸੁਰੱਖਿਆ ਹੋਵੇ।”

ਬਰੈਂਪਟਨ ਸਾਊਥ ਲਈ ਲਿਬਰਲ ਐੱਮਪੀ ਸੋਨੀਆ ਸਿੱਧੂ ਨੇ ਟਵਿੱਟਰ ‘ਤੇ ਕਿਹਾ, ”ਮੈਨੂੰ ਪੰਜਾਬ ਤੋਂ ਫੋਨ ਆ ਰਹੇ ਹਨ ਅਤੇ ਮੈਂ ਬਹੁਤ ਚਿੰਤਤ ਹਾਂ।” ਸਿੱਧੂ ਨੇ ਲਿਖਿਆ, “ਮੈਨੂੰ ਉਮੀਦ ਹੈ ਕਿ ਸਥਿਤੀ ਜਲਦ ਹੀ ਸੁਲਝ ਜਾਵੇਗੀ ਅਤੇ ਪੰਜਾਬ ਦੀ ਯਾਤਰਾ ਕਰਨ ਵਾਲੇ ਕੈਨੇਡੀਅਨ ਕੈਨੇਡਾ ਵਿੱਚ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਜੁੜਨ ਦੇ ਯੋਗ ਹੋਣਗੇ।” 2021 ਦੀ ਕੈਨੇਡੀਅਨ ਮਰਦਮਸ਼ੁਮਾਰੀ ਅਨੁਸਾਰ ਕੈਨੇਡਾ ਵਿੱਚ ਪੰਜਾਬੀਆਂ ਦੀ ਗਿਣਤੀ ਲਗਭਗ 9 ਲੱਖ 50 ਹਜ਼ਾਰ ਹੈ, ਜੋ ਕਿ ਦੇਸ਼ ਦੀ ਆਬਾਦੀ ਦਾ ਲਗਭਗ 2.6 ਪ੍ਰਤੀਸ਼ਤ ਹੈ।

Add a Comment

Your email address will not be published. Required fields are marked *