ਅਫ਼ਗਾਨਿਸਤਾਨ ‘ਚ ਦਿਲ ਕੰਬਾਉਣ ਵਾਲੀ ਘਟਨਾ, ਇਕੋ ਪਰਿਵਾਰ ਦੇ 7 ਮੈਂਬਰਾਂ ਦੀ ਹੱਤਿਆ

ਕਾਬੁਲ :  ਅਫ਼ਗਾਨਿਸਤਾਨ ਦੇ ਬਲਖ ਸੂਬੇ ਵਿਚ ਇਕੋ ਹੀ ਪਰਿਵਾਰ ਦੇ 7 ਮੈਂਬਰਾਂ ਦੀ ਭੇਦਭਰੀ ਢੰਗ ਨਾਲ ਹੱਤਿਆ ਕਰ ਦਿੱਤੀ ਗਈ। ਸੂਬਾਈ ਪੁਲਸ ਦਫ਼ਤਰ ਨੇ ਸ਼ਨੀਵਾਰ ਨੂੰ ਇਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਘਟਨਾ ਸ਼ੁੱਕਰਵਾਰ ਦੀ ਦੇਰ ਰਾਤ ਚਾਮਤਾਲ ਜ਼ਿਲ੍ਹੇ ਦੇ ਜਰਕਲਾ ਪਿੰਡ ਵਿੱਚ ਵਾਪਰੀ।

ਪੀੜਤਾਂ ਵਿੱਚ ਔਰਤਾਂ, ਬੱਚੇ ਅਤੇ ਮਰਦ ਹਨ ਅਤੇ ਇਹ ਸਾਰੇ ਇਕ ਹੀ ਪਰਿਵਾਰ ਦੇ ਮੈਂਬਰ ਹਨ। ਹਾਲਾਂਕਿ, ਮਾਮਲੇ ਵਿਚ ਅਜੇ ਜ਼ਿਆਦਾ ਜਾਣਕਾਰੀ ਦੀ ਉਡੀਕ ਹੈ।

Add a Comment

Your email address will not be published. Required fields are marked *